Amti Shah Rally : ਕੇਂਦਰੀ ਗ੍ਰਹਿ ਮੰਤਰੀ ਸ਼ਾਹ ਦੀ ਰੈਲੀ ਤੋਂ ਪਹਿਲਾਂ ਬੰਬ ਦੀਆਂ ਧਮਕੀਆਂ ਕਾਰਨ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਈਮੇਲ ਰਾਹੀਂ ਪ੍ਰਾਪਤ ਹੋਈ ਧਮਕੀ 'ਚ ਰੈਲੀ ਤੋਂ ਲੈ ਕੇ ਸਕੂਲਾਂ, ਬੱਸਾਂ ਤੇ ਕੋਰਟਾਂ ਨੂੰ ਵੀ ਉਡਾਉਣ ਦਾ ਵੀ ਜ਼ਿਕਰ ਕੀਤਾ ਗਿਆ ਹੈ।
BJP Jalandhar Rally : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ਼ ਨਸ਼ਿਆਂ ਵਿਰੁੱਧ ਯਾਤਰਾ ਦੇ ਤਹਿਤ ਭਾਜਪਾ ਵੱਲੋਂ ਜਲੰਧਰ ‘ਚ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ, ਪਰੰਤੂ ਰੈਲੀ ਤੋਂ ਪਹਿਲਾਂ ਬੰਬ ਦੀਆਂ ਧਮਕੀਆਂ ਕਾਰਨ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਈਮੇਲ ਰਾਹੀਂ ਪ੍ਰਾਪਤ ਹੋਈ ਧਮਕੀ
(ਧਮਕੀ ਦੀ ਈਮੇਲ ਬਾਰੇ ਪੀਟੀਸੀ ਨਿਊਜ਼ ਪੁਸ਼ਟੀ ਨਹੀਂ ਕਰਦਾ) ‘ਚ ਰੈਲੀ ਤੋਂ ਲੈ ਕੇ ਸਕੂਲਾਂ, ਬੱਸਾਂ ਤੇ ਕੋਰਟਾਂ ਨੂੰ ਵੀ ਉਡਾਉਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰੈਲੀ ਵਿੱਚ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਮੇਤ ਪੰਜਾਬ ਭਾਜਪਾ ਦੀ ਉਚ ਲੀਡਰਸ਼ਿਪ ਵੀ ਵੱਡੀ ਗਿਣਤੀ ‘ਚ ਹਿੱਸਾ ਲਵੇਗੀ।
ਜਾਣਕਾਰੀ ਅਨੁਸਾਰ, ਧਮਕੀ ਵਾਲੀ ਈਮੇਲ ‘ਚ ਬੱਬਰ ਖਾਲਸਾ ਪਰਮਾਰ (ਕੈਨੇਡਾ) ਅਤੇ ਖਾਲਿਸਤਾਨ ਨੈਸ਼ਨਲ ਆਰਮੀ ਦਾ ਨਾਮ ਦਾ ਜ਼ਿਕਰ ਕੀਤਾ ਗਿਆ ਹੈ। ਈਮੇਲ ‘ਚ ਵੱਖ ਵੱਖ ਸਕੂਲਾਂ ਨੂੰ ਉਡਾਉਣ, ਬੱਸਾਂ ‘ਚ ਬੰਬ ਰੱਖਣ ਅਤੇ ਕੋਰਟਾਂ ਨੂੰ ਉਡਾਉਣ ਦੀ ਗੱਲ ਲਿਖੀ ਗਈ ਹੈ। ਨਾਲ ਹੀ ਅਮਿਤ ਸ਼ਾਹ ਦੀ ਰੈਲੀ ‘ਚ ਨਾ ਜਾਣ ਲਈ ਕਿਹਾ ਗਿਆ ਹੈ।
ਰੈਲੀ ਨੂੰ ਲੈ ਕੇ ਹਾਈ ਅਲਰਟ ‘ਤੇ ਪੁਲਿਸ ਪ੍ਰਸ਼ਾਸਨ, 5000 ਮੁਲਾਜ਼ਮ ਤੈਨਾਤ (Bomb Threat For BJP Rally)
ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੁਪਹਿਰ ਕਰੀਬ 2 ਵਜੇ ਜਲੰਧਰ ਦੇ ਪਰਾਗਪੁਰ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਉਹ ਕਰੀਬ 12:30 ਵਜੇ ਗੁਰੂ ਰਵਿਦਾਸ ਮਹਾਰਾਜ ਜੀ ਏਅਰਪੋਰਟ ਪਹੁੰਚਣਗੇ। ਏਅਰਪੋਰਟ ਤੋਂ ਬਾਅਦ ਅਮਿਤ ਸ਼ਾਹ ਜਲੰਧਰ ਦੇ ਦੇਵੀ ਤਲਾਬ ਮੰਦਰ ਵਿਖੇ ਮੱਥਾ ਟੇਕਣਗੇ, ਜਿਸ ਤੋਂ ਬਾਅਦ ਉਹ ਰੈਲੀ ਵਿੱਚ ਪਹੁੰਚ ਕੇ ਸੰਬੋਧਨ ਕਰਨਗੇ।
METRO TIME NEWS