LPU ‘ਚ ਹਿੰਸਕ ਪ੍ਰਦਰਸ਼ਨਾਂ ਦਾ ਕੇਂਦਰ ‘ਪੀੜਤ ਵਿਦਿਆਰਥਣ’ ਕੌਣ ? 5 ਪਹਿਲੂਆਂ ‘ਚ ਜਾਣੋ ਵਿਦਿਆਰਥੀ ਪ੍ਰਦਰਸ਼ਨਾਂ ਦੀ ਪੂਰੀ ਕਹਾਣੀ

Spread the love

LPU Student Protest : ਲਵਲੀ ਯੂਨੀਵਰਸਿਟੀ 'ਚ ਹਿੰਸਕ ਵਿਦਿਆਰਥਣੀ ਪ੍ਰਦਰਸ਼ਨਾਂ ਦਾ ਕੇਂਦਰ ਬਿੰਦੂ ਬਣੀ 'ਪੀੜਤ ਵਿਦਿਆਰਥਣ' ਹੈ ਕੌਣ ? ਕੀ ਇਹ ਘਟਨਾ ਸੱਚਮੁੱਚ ਵਾਪਰੀ ਹੈ ਜਾਂ ਫਿਰ ਇੱਕ ਮਹਿਜ਼ ਅਫ਼ਵਾਹ ਹੈ ? ਪੜ੍ਹੋ ਪੂਰੀ ਖ਼ਬਰ

LPU Student Protest : ਸੋਮਵਾਰ ਸਵੇਰੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਅਚਾਨਕ ਉਦੋਂ ਸੁੰਨਸਾਨ ਪਸਰ ਗਈ, ਜਦੋਂ ਦੇਰ ਰਾਤ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਯੂਨੀਵਰਸਿਟੀ ਨੂੰ 10 ਦਿਨਾਂ ਲਈ ਬੰਦ ਕਰ ਦਿੱਤਾ ਗਿਆ। ਦੱਸ ਦਈਏ ਕਿ ਐਤਵਾਰ ਦੇਰ ਰਾਤ ਲਵਲੀ ਯੂਨੀਵਰਸਿਟੀ ਵਿੱਚ ਪੁਲਿਸ ਤੇ ਵਿਦਿਆਰਥੀਆਂ ਵਿਚਾਲੇ ਜ਼ਬਰਦਸਤ ਹਿੰਸਾ ਹੋਈ। ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਤੇ ਵਿਦਿਆਰਥੀ ਵੀ ਜ਼ਖ਼ਮੀ ਹੋਏ।

ਇਸ ਪੂਰੇ ਮਾਹੌਲ ਦੇ ਮੱਦੇਨਜ਼ਰ ਸੋਮਵਾਰ ਯੂਨੀਵਰਸਿਟੀ ਦੇ ਬਾਹਰ ਵੱਡੀ ਗਿਣਤੀ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਵੱਲੋਂ 10 ਦਿਨਾਂ ਦੀਆਂ ਛੁੱਟੀਆਂ ਦੇ ਨਾਲ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀਆਂ ਮਿਡ-ਟਰਮ ਪ੍ਰੀਖਿਆਵਾਂ ਨੂੰ ਵੀ ਅਗਲੇ ਨੋਟਿਸ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਵਿਦਿਆਰਥੀਆਂ ਵੱਲੋਂ ਗਰਲਜ਼ ਹੋਸਟਲ-3 (GH3) ਵਿੱਚ ਇੱਕ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੀਆਂ ਖ਼ਬਰਾਂ ਤੋਂ ਬਾਅਦ ਫੈਲੀ ਅਸ਼ਾਂਤੀ ਨੇ ਯੂਨੀਵਰਸਿਟੀ ‘ਚ ਪ੍ਰਦਰਸ਼ਨਾਂ ਨੂੰ ਵੱਡਾ ਕਰ ਦਿੱਤਾ। ਉਪਰੰਤ, ਮਾਮਲੇ ਨੂੰ ਠੰਢਾ ਕਰਨ ਲਈ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਅਤੇ ਇੱਕ ਵਿਸ਼ੇਸ਼ ਜਾਂਚ ਟੀਮ (SIT) ਵੀ ਬਣਾਈ ਹੈ। ਪੁਲਿਸ ਵੱਲੋਂ ਸੀਸੀਟੀਵੀ ਅਤੇ ਹੋਰ ਪਹਿਲੂਆਂ ਨੂੰ ਲੈ ਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਹਿੰਸਕ ਪ੍ਰਦਰਸ਼ਨਾਂ ਦਾ ਕੇਂਦਰ ‘ਪੀੜਤ ਵਿਦਿਆਰਥਣ’ ਕੌਣ ਬਣਿਆ ਸਵਾਲ (Lovely Professional University Hungama)

ਉਧਰ, LPU ਪ੍ਰਬੰਧਕਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਕੈਂਪਸ ਵਿੱਚ ਅਜਿਹੀ ਕੋਈ ਘਟਨਾ ਵਾਪਰੀ ਹੈ ਅਤੇ ਦਾਅਵਿਆਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ ਹੈ। ਜਦਕਿ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਕਮਰਾ ਨੰਬਰ 504 ਵਿੱਚ ਵਿਦਿਆਰਥਣ ਨਾਲ ਜ਼ਬਰ-ਜਨਾਹ ਹੋਇਆ ਸੀ।

ਇਸ ਸਭ ਵਿਚਾਲੇ ਹੁਣ ਇੱਕ ਸਵਾਲ ਖੜਾ ਹੁੰਦਾ ਹੈ ਕਿ ਆਖਿਰ ਇਸ ਪੂਰੇ ਵਿਵਾਦ ਦਾ ਕੇਂਦਰ ਬਿੰਦੂ ਬਣੀ ‘ਪੀੜਤ ਵਿਦਿਆਰਥਣ’ ਹੈ ਕੌਣ ? ਕੀ ਇਹ ਘਟਨਾ ਸੱਚਮੁੱਚ ਵਾਪਰੀ ਹੈ ਜਾਂ ਫਿਰ ਇੱਕ ਮਹਿਜ਼ ਅਫ਼ਵਾਹ ਹੈ ? ਪੜ੍ਹੋ ਪੂਰੀ ਖ਼ਬਰ

ਹਿੰਸਾ ਦਾ ਮੁੱਢ ਕਿੱਥੋਂ ਬੱਝਿਆ ? ਪੁਲਿਸ ਨੇ ਦਰਜ ਕੀਤੀ FIR (LPU Hungama)

ਐਤਵਾਰ ਸਵੇਰੇ ਹਾਲਾਤ ਉਦੋਂ ਵਿਗੜਨ ਲੱਗ ਪਏ, ਜਦੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਅੰਦਰ ਅਤੇ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਪ੍ਰਦਰਸ਼ਨਕਾਰੀਆਂ ਨੇ ਜਾਂਚ, ਲੜਕੀਆਂ ਦੇ ਹੋਸਟਲਾਂ ਵਿੱਚ ਮਜ਼ਬੂਤ ​​ਸੁਰੱਖਿਆ ਅਤੇ ਕੈਂਪਸ ਸੁਰੱਖਿਆ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਦੀ ਮੰਗ ਕੀਤੀ। ਜਿਵੇਂ-ਜਿਵੇਂ ਇਕੱਠ ਵਧਦਾ ਗਿਆ, ਪ੍ਰਦਰਸ਼ਨਕਾਰੀ ਯੂਨੀਵਰਸਿਟੀ ਦੇ ਮੁੱਖ ਗੇਟ ਵੱਲ ਅਤੇ ਬਾਅਦ ਵਿੱਚ ਦਿੱਲੀ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ (NH-44) ਵੱਲ ਵਧੇ, ਜਿਸ ਨਾਲ ਸਵੇਰੇ 4 ਵਜੇ ਦੇ ਕਰੀਬ ਆਵਾਜਾਈ ਠੱਪ ਹੋ ਗਈ।

ਨਾਕਾਬੰਦੀ ਨੇ ਜਲੰਧਰ ਅਤੇ ਫਗਵਾੜਾ ਵਿਚਕਾਰ ਆਵਾਜਾਈ ਵਿੱਚ ਵਿਘਨ ਪਾਇਆ ਅਤੇ ਪੰਜਾਬ ਦੇ ਹੋਰ ਹਿੱਸਿਆਂ ਵੱਲ ਜਾਣ ਵਾਲੇ ਆਵਾਜਾਈ ਨੂੰ ਪ੍ਰਭਾਵਿਤ ਕੀਤਾ। ਪੁਲਿਸ ਸ਼ੁਰੂ ਵਿੱਚ ਵਿਦਿਆਰਥੀਆਂ ਨੂੰ ਸੜਕ ਖਾਲੀ ਕਰਨ ਲਈ ਮਨਾਉਣ ਵਿੱਚ ਕਾਮਯਾਬ ਰਹੀ, ਪਰ ਬਾਅਦ ਵਿੱਚ ਹਾਈਵੇਅ ਨੂੰ ਦੁਬਾਰਾ ਰੋਕ ਦਿੱਤਾ ਗਿਆ।

METRO TIME  NEWS

Posted on 28th September 2026

Latest Post