ਮਨੁੱਖ ਕਿੰਨਾ ਚਿਰ ਜੀ ਸਕਦਾ ਹੈ? ਕੀ ਇਸ ਦਾ ਬਲੱਡ ਗਰੁੱਪ ਨਾਲ ਕੋਈ ਸਬੰਧ ਹੈ? ਇਸ ‘ਤੇ ਕੀਤੇ ਜਾ ਰਹੇ ਅਧਿਐਨ ‘ਚ ਵਿਗਿਆਨੀਆਂ ਨੂੰ ਕਈ ਤਰ੍ਹਾਂ ਦੇ ਨਤੀਜੇ ਮਿਲੇ ਹਨ। ਇਨ੍ਹਾਂ ‘ਚੋਂ ਇਕ ਅਧਿਐਨ ‘ਚ ਇਸ ਮਾਮਲੇ ‘ਚ ਬੀ ਬਲੱਡ ਗਰੁੱਪ ਬਿਹਤਰ ਪਾਇਆ ਗਿਆ। ਪਰ ਇਸ ਦੀ ਵਿਆਪਕ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।
ਰਿਸਰਚ ਕਹਿੰਦੀ ਹੈ ਕਿ ਕੁਝ ਖਾਸ ਬਲੱਡ ਗਰੁੱਪ ਵਾਲੇ ਲੋਕ ਦੇਰ ਨਾਲ ਬੁੱਢੇ।
ਹੁੰਦੇ ਹਨ।ਵਿਗਿਆਨੀ ਪਹਿਲਾਂ ਹੀ ਜਾਣਦੇ ਹਨ ਕਿ ਬੀ ਬਲੱਡ ਗਰੁੱਪ ਦੂਜੇ ਗਰੁੱਪਾਂ ਨਾਲੋਂ ਵੱਖਰਾ ਹੈ। 2004 ਦੇ ਇੱਕ ਅਧਿਐਨ ਵਿੱਚ, ਉਨ੍ਹਾਂ ਨੇ ਟੋਕੀਓ ਵਿੱਚ ਰਹਿਣ ਵਾਲੇ 100 ਸਾਲ ਤੋਂ ਵੱਧ ਉਮਰ ਦੇ 269 ਲੋਕਾਂ ਦੀ ਜੀਵਨ ਸੰਭਾਵਨਾ ਅਤੇ ਖੂਨ ਦੀ ਕਿਸਮ ਦੇ ਵਿਚਕਾਰ ਸਬੰਧ ਨੂੰ ਦੇਖਿਆ। ਉਨ੍ਹਾਂ ਨੇ ਪਾਇਆ ਕਿ ਬੀ ਬਲੱਡ ਗਰੁੱਪ ਲੰਬੀ ਉਮਰ ਨਾਲ ਜੁੜਿਆ ਹੋ ਸਕਦਾ ਹੈ। ਉਦੋਂ ਤੋਂ ਖੋਜਕਰਤਾ ਇਸ ਦਾ ਡੂੰਘਾਈ ਨਾਲ ਅਧਿਐਨ ਕਰ ਰਹੇ ਸਨ।
Posted on 11th February 2025
