Patiala Bridge collapses Video : ਸੰਗਰੂਰ ਬਾਈਪਾਸ ‘ਤੇ ਭਾਖੜਾ ਨਹਿਰ ‘ਤੇ ਬਣਿਆ ਪੁੱਲ ਜ਼ਮੀਨ ‘ਚ ਧੱਸ ਗਿਆ। ਪੁੱਲ ਦੇ ਧੱਸਣ ਮੌਕੇ ਉਪਰ ਟਰੱਕਾਂ ਦੀ ਆਵਾਜਾਈ ਸੀ, ਜਿਸ ਦੌਰਾਨ ਦੋ ਟਰੱਕ ਮੌਕੇ ‘ਤੇ ਪੁੱਲ ਵਿੱਚ ਧੱਸ ਗਏ। ਮੌਕੇ ‘ਤੇ ਇੱਕ ਟਰੱਕ ਨੂੰ ਅੱਗ ਵੀ ਲੱਗ ਗਈ, ਜੋ ਕਿ ਬੁਰੀ ਤਰ੍ਹਾਂ ਸੜ ਗਿਆ।

Patiala Bridge Collapse Video : ਪਟਿਆਲਾ ‘ਚ ਵੀਰਵਾਰ ਨੂੰ ਤੜਕਸਾਰ ਉਦੋਂ ਵੱਡਾ ਜਾਨੀ ਨੁਕਸਾਨ ਹੋਣੋ ਬਚ ਗਿਆ, ਜਦੋਂ ਭਾਖੜਾ ਨਹਿਰ ‘ਤੇ ਬਣਿਆ ਇੱਕ ਲੋਹੇ ਦਾ ਪੁੱਲ ਡਿੱਗ ਕੇ ਜ਼ਮੀਨ ‘ਚ ਧੱਸ ਗਿਆ। ਜਾਣਕਾਰੀ ਅਨੁਸਾਰ, ਪੁੱਲ ਦੇ ਧੱਸਣ ਮੌਕੇ ਉਪਰ ਟਰੱਕਾਂ ਦੀ ਆਵਾਜਾਈ ਸੀ, ਜਿਸ ਦੌਰਾਨ ਦੋ ਟਰੱਕ ਮੌਕੇ ‘ਤੇ ਪੁੱਲ ਵਿੱਚ ਧੱਸ ਗਏ। ਮੌਕੇ ‘ਤੇ ਇੱਕ ਟਰੱਕ ਨੂੰ ਅੱਗ ਵੀ ਲੱਗ ਗਈ, ਜੋ ਕਿ ਬੁਰੀ ਤਰ੍ਹਾਂ ਸੜ ਗਿਆ।
ਪੁੱਲ ਡਿੱਗਣ ਪਿੱਛੋਂ ਧੱਸੇ ਟਰੱਕ, ਲੱਗੀ ਅੱਗ
ਮੌਕੇ ਤੋਂ ਜਾਣਕਾਰੀ ਅਨੁਸਾਰ, ਇਹ ਪੁੱਲ ਪਟਿਆਲਾ-ਸੰਗਰੂਰ ਬਾਈਪਾਸ ‘ਤੇ ਪਿੰਡ ਪਾਸਿਆਣਾ ਨੇੜੇ ਬਣਿਆ ਹੋਇਆ ਹੈ। ਅੱਜ ਤੜਕਸਾਰ ਜਦੋਂ ਦੋ ਟਰਾਲੇ ਪੁੱਲ ਦੇ ਉਪਰੋਂ ਲੰਘ ਰਹੇ ਸਨ ਤਾਂ ਅਚਾਨਕ ਇਹ ਘਟਨਾ ਵਾਪਰੀ, ਜਿਸ ਦੌਰਾਨ ਪੁੱਲ ਅਚਾਨਕ ਟੁੱਟ ਗਿਆ ਅਤੇ ਧੱਸ ਗਿਆ। ਹਾਲਾਂਕਿ, ਪੁੱਲ ਟੁੱਟਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।
ਘਟਨਾ ਨੇ ਖੜੇ ਕੀਤੇ ਸਵਾਲ
ਜਾਣਕਾਰੀ ਅਨੁਸਾਰ, ਘਟਨਾ ਕਾਰਨ ਮੌਕੇ ‘ਤੇ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ, ਕਿਉਂਕਿ ਇਹ ਚੰਡੀਗੜ੍ਹ-ਬਠਿੰਡਾ ਲਈ ਮੁੱਖ ਰਸਤਾ ਹੈ। ਟਰੱਕ ਨੂੰ ਅੱਗ ਲੱਗਣ ਦੀ ਘਟਨਾ ਪਿੱਛੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਤੁਰੰਤ ਅੱਗ ‘ਤੇ ਕਾਬੂ ਪਾ ਲਿਆ। ਭਾਵੇਂ ਇਸ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਪੁੱਲ ਦੇ ਅਚਾਨਕ ਇਸ ਤਰ੍ਹਾਂ ਡਿੱਗਣ ਨੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਹਨ ਕਿਉਂਕਿ ਕੁੱਝ ਸਮਾਂ ਪਹਿਲਾਂ ਹੀ ਇਸ ਪੁੱਲ ਦੀ ਮੁਰੰਮਤ ਹੋਈ ਸੀ।
METRO TIME NEWS