ICC Test Rankings: ICC ਰੈਂਕਿੰਗ ਜਾਰੀ, ਯਸ਼ਸਵੀ ਜੈਸਵਾਲ Top 5 ‘ਚ ਸ਼ਾਮਲ, ਮੁਹੰਮਦ ਸਿਰਾਜ ਦੀ ਰੈਂਕਿੰਗ ਵੀ ਸੁਧਰੀ

Spread the love

ICC Test Rankings: ICC ਰੈਂਕਿੰਗ ਜਾਰੀ, ਯਸ਼ਸਵੀ ਜੈਸਵਾਲ Top 5 ‘ਚ ਸ਼ਾਮਲ, ਮੁਹੰਮਦ ਸਿਰਾਜ ਦੀ ਰੈਂਕਿੰਗ ਵੀ ਸੁਧਰੀ

ICC Test Rankings: ਮੁਹੰਮਦ ਸਿਰਾਜ ਨੇ ਆਈਸੀਸੀ ਰੈਂਕਿੰਗ ਵਿੱਚ 12 ਸਥਾਨਾਂ ਦੀ ਵੱਡੀ ਛਾਲ ਮਾਰੀ ਹੈ। ਯਸ਼ਸਵੀ ਜੈਸਵਾਲ Top 5 ਵਿੱਚ ਆ ਗਏ ਹਨ। ਭਾਰਤ ਬਨਾਮ ਇੰਗਲੈਂਡ 5ਵੇਂ ਟੈਸਟ ਤੋਂ ਬਾਅਦ, ਆਈਸੀਸੀ ਨੇ ਬੁੱਧਵਾਰ, 6 ਅਗਸਤ ਨੂੰ ਰੈਂਕਿੰਗ ਅਪਡੇਟ ਕੀਤੀ ਹੈ। ਸਿਰਾਜ ਪਹਿਲਾਂ ਟੈਸਟ ਗੇਂਦਬਾਜ਼ੀ ਰੈਂਕਿੰਗ ਸੂਚੀ ਵਿੱਚ 27ਵੇਂ ਸਥਾਨ ‘ਤੇ ਸੀ। ਜੈਸਵਾਲ ਟੈਸਟ ਬੱਲੇਬਾਜ਼ੀ ਰੈਂਕਿੰਗ ਵਿੱਚ 5ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਰਵਿੰਦਰ ਜਡੇਜਾ ਗੇਂਦਬਾਜ਼ੀ ਰੈਂਕਿੰਗ ਵਿੱਚ 3 ਸਥਾਨਾਂ ਦਾ ਨੁਕਸਾਨ ਹੋਇਆ ਹੈ, ਉਹ 14ਵੇਂ ਤੋਂ 17ਵੇਂ ਸਥਾਨ ‘ਤੇ ਖਿਸਕ ਗਿਆ ਹੈ।

 

ਮੁਹੰਮਦ ਸਿਰਾਜ ਦੀ ਟੈਸਟ ਗੇਂਦਬਾਜ਼ੀ ਰੈਂਕਿੰਗ
ਸਿਰਾਜ ਨੇ ਇੰਗਲੈਂਡ ਵਿਰੁੱਧ 5ਵੇਂ ਟੈਸਟ ਵਿੱਚ ਕੁੱਲ 9 ਵਿਕਟਾਂ ਲਈਆਂ, ਉਸ ਨੇ ਦੂਜੀ ਪਾਰੀ ਵਿੱਚ 5 ਵਿਕਟਾਂ ਲਈਆਂ। ਇਸ ਸ਼ਾਨਦਾਰ ਪ੍ਰਦਰਸ਼ਨ ਕਾਰਨ, ਭਾਰਤ ਨੇ ਮੈਚ 6 ਦੌੜਾਂ ਨਾਲ ਜਿੱਤਿਆ ਅਤੇ ਸਿਰਾਜ ਨੂੰ ਸਰਵੋਤਮ ਖਿਡਾਰੀ ਘੋਸ਼ਿਤ ਕੀਤਾ ਗਿਆ। ਉਸ ਨੂੰ ਆਈਸੀਸੀ ਰੈਂਕਿੰਗ ਵਿੱਚ ਇਸ ਦਾ ਇਨਾਮ ਵੀ ਮਿਲਿਆ ਹੈ। ਮੁਹੰਮਦ ਸਿਰਾਜ ਆਈਸੀਸੀ ਟੈਸਟ ਗੇਂਦਬਾਜ਼ੀ ਰੈਂਕਿੰਗ ਵਿੱਚ 674 ਦੀ ਰੇਟਿੰਗ ਨਾਲ 15ਵੇਂ ਨੰਬਰ ‘ਤੇ ਹਨ। ਉਨ੍ਹਾਂ ਨੇ ਇੱਕ ਵੱਡੀ ਛਾਲ ਮਾਰੀ ਹੈ, ਉਹ ਪਹਿਲਾਂ 27ਵੇਂ ਸਥਾਨ ‘ਤੇ ਸਨ।

 

 

ਟੈਸਟ ਰੈਂਕਿੰਗ ਵਿੱਚ Top 5 ਗੇਂਦਬਾਜ਼ਾਂ ਦੀ ਸੂਚੀ ਅਤੇ ਉਨ੍ਹਾਂ ਦੀਆਂ ਰੇਟਿੰਗਾਂ

  1. ਜਸਪ੍ਰੀਤ ਬੁਮਰਾਹ (ਭਾਰਤ) – 889
  2. ਕਾਗਿਸੋ ਰਬਾਡਾ (ਦੱਖਣੀ ਅਫਰੀਕਾ) – 851
  3. ਪੈਟ ਕਮਿੰਸ (ਆਸਟ੍ਰੇਲੀਆ) – 838
  4. ਮੈਟ ਹੈਨਰੀ (ਨਿਊਜ਼ੀਲੈਂਡ) – 817
  5. ਜੋਸ਼ ਹੇਜ਼ਲਵੁੱਡ (ਆਸਟ੍ਰੇਲੀਆ) – 815

 

 

Posted on 7th August 2025

Latest Post