‘ਟਿਕਟ ਲੈ ਲਓ…’, ਤਮਿਲਨਾਡੂ ਦੇ ਮੁੱਖ ਮੰਤਰੀ ਵਿਜੈ ਬਣੇ ਬੱਸ ‘ਕੰਡਕਟਰ’; ਔਰਤਾਂ ਨੂੰ ਦਿੱਤਾ ਮੁਫ਼ਤ ਸਫ਼ਰ ਦਾ ਤੋਹਫ਼ਾ

Spread the love

ਤਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੈ ਅੱਜ ਸ਼ੁੱਕਰਵਾਰ, 2 ਸਤੰਬਰ ਨੂੰ ਇੱਕ ਬਿਲਕੁਲ ਵੱਖਰੇ ਅੰਦਾਜ਼ ‘ਚ ਨਜ਼ਰ ਆਏ। ਆਪਣੇ ਅਦਾਕਾਰੀ ਕਰੀਅਰ ‘ਚ ਕਈ ਕਿਰਦਾਰ ਨਿਭਾ ਚੁੱਕੇ ਸੀਐਮ ਵਿਜੈ ਅੱਜ ਅਸਲ ਜ਼ਿੰਦਗੀ ‘ਚ ਬੱਸ ਕੰਡਕਟਰ ਦੀ ਭੂਮਿਕਾ ‘ਚ ਨਜ਼ਰ ਆਏ। ਸੀਐਮ ਵਿਜੈ ਨੇ ਔਰਤਾਂ ਨੂੰ ਬੱਸ ਦੀਆਂ ਟਿਕਟਾਂ ਕੱਟ ਕੇ ਦਿੱਤੀਆਂ। ਇਸ ਦੌਰਾਨ ਬੱਸ ‘ਚ ਸਵਾਰ ਸਾਰੇ ਯਾਤਰੀ ਕਾਫ਼ੀ ਖੁਸ਼ ਨਜ਼ਰ ਆਏ। ਇੱਕ ਔਰਤ ਨੇ ਮੁੱਖ ਮੰਤਰੀ ਵਿਜੈ ਦੀ ਨਜ਼ਰ ਵੀ ਉਤਾਰੀ। ਇਹ ਦੇਖ ਕੇ ਸੀਐਮ ਵਿਜੈ ਨੇ ਵੀ ਉਸ ਔਰਤ ਦੀ ਨਜ਼ਰ ਉਤਾਰ ਦਿੱਤੀ।

ਡਿਜੀਟਲ ਡੈਸਕ, ਚੇਨਈ – ਤਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੈ ਅੱਜ ਸ਼ੁੱਕਰਵਾਰ, 2 ਸਤੰਬਰ ਨੂੰ ਇੱਕ ਬਿਲਕੁਲ ਵੱਖਰੇ ਅੰਦਾਜ਼ ‘ਚ ਨਜ਼ਰ ਆਏ। ਆਪਣੇ ਅਦਾਕਾਰੀ ਕਰੀਅਰ ‘ਚ ਕਈ ਕਿਰਦਾਰ ਨਿਭਾ ਚੁੱਕੇ ਸੀਐਮ ਵਿਜੈ ਅੱਜ ਅਸਲ ਜ਼ਿੰਦਗੀ ‘ਚ ਬੱਸ ਕੰਡਕਟਰ ਦੀ ਭੂਮਿਕਾ ‘ਚ ਨਜ਼ਰ ਆਏ। ਸੀਐਮ ਵਿਜੈ ਨੇ ਔਰਤਾਂ ਨੂੰ ਬੱਸ ਦੀਆਂ ਟਿਕਟਾਂ ਕੱਟ ਕੇ ਦਿੱਤੀਆਂ। ਇਸ ਦੌਰਾਨ ਬੱਸ ‘ਚ ਸਵਾਰ ਸਾਰੇ ਯਾਤਰੀ ਕਾਫ਼ੀ ਖੁਸ਼ ਨਜ਼ਰ ਆਏ। ਇੱਕ ਔਰਤ ਨੇ ਮੁੱਖ ਮੰਤਰੀ ਵਿਜੈ ਦੀ ਨਜ਼ਰ ਵੀ ਉਤਾਰੀ। ਇਹ ਦੇਖ ਕੇ ਸੀਐਮ ਵਿਜੈ ਨੇ ਵੀ ਉਸ ਔਰਤ ਦੀ ਨਜ਼ਰ ਉਤਾਰ ਦਿੱਤੀ।

ਚੇਨਈ ‘ਚ ਮੁਫ਼ਤ ਬੱਸ ਯਾਤਰਾ ਦਾ ਵਿਸਥਾਰ

ਸੀਐਮ ਵਿਜੈ ਨੇ ਅੱਜ ‘ਵੇਤਰੀ ਪਯਨਮ ਥਿੱਟਮ’ (Vettri Payanam Thittam) ਦੇ ਵਿਸਥਾਰ ਦੀ ਸ਼ੁਰੂਆਤ ਕੀਤੀ। ਇਸ ਤਹਿਤ ਪੂਰੇ ਸੂਬੇ ‘ਚ ਔਰਤਾਂ ਅਤੇ ਟ੍ਰਾਂਸਜੈਂਡਰ ਲੋਕਾਂ ਲਈ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਨੂੰ ਹੋਰ ਸ਼੍ਰੇਣੀਆਂ ਦੀਆਂ ਬੱਸਾਂ ਤੱਕ ਵਧਾਇਆ ਗਿਆ ਹੈ।
ਗਾਂਧੀ ਜਯੰਤੀ ਦੇ ਮੌਕੇ ’ਤੇ ਇਸ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਵਿਜੈ ਨੇ ਚੇਨਈ ‘ਚ ਬੱਸ ਰਾਹੀਂ ਯਾਤਰਾ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਯਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਖੁਦ ਔਰਤਾਂ ਨੂੰ ਮੁਫ਼ਤ ਟਿਕਟਾਂ ਵੰਡੀਆਂ।

ਬੱਸ ‘ਚ ਯਾਤਰਾ ਕਰ ਰਹੇ ਕਾਲਜ ਦੇ ਵਿਦਿਆਰਥੀ ਵੀ ਮੁੱਖ ਮੰਤਰੀ ਨਾਲ ਚਾਕਲੇਟ ਵੰਡਦੇ ਹੋਏ ਨਜ਼ਰ ਆਏ। ਸੀਐਮ ਵਿਜੈ ਦੇ ਬੱਸ ਕੰਡਕਟਰ ਬਣਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਵਾਇਰਲ ਹੋ ਰਿਹਾ ਹੈ।
ਤਮਿਲਨਾਡੂ ਸਰਕਾਰ ਦੀ ਇਸ ਵਿਸਥਾਰਿਤ ਯੋਜਨਾ ਤੋਂ ਹਰ ਰੋਜ਼ ਲਗਭਗ 84.32 ਲੱਖ ਔਰਤਾਂ ਨੂੰ ਲਾਭ ਮਿਲਣ ਦੀ ਉਮੀਦ ਹੈ। ਲਾਭਪਾਤਰੀ ਰਾਜ ਦੇ ਟਰਾਂਸਪੋਰਟ ਨਿਗਮਾਂ ਦੀਆਂ 12,695 ਬੱਸਾਂ ‘ਚ ਮੁਫ਼ਤ ਯਾਤਰਾ ਕਰ ਸਕਦੇ ਹਨ, ਜਿਨ੍ਹਾਂ ‘ਚ ਐਕਸਪ੍ਰੈੱਸ ਅਤੇ ਡੀਲਕਸ ਸ਼੍ਰੇਣੀ ਦੀਆਂ ਬੱਸਾਂ ਵੀ ਸ਼ਾਮਲ ਹਨ।

ਰਾਜ ਸਰਕਾਰ ਨੇ ਕਿਹਾ ਹੈ ਕਿ ਇਸ ਯੋਜਨਾ ਤਹਿਤ ਆਮਦਨ ਦੀ ਕੋਈ ਸੀਮਾ ਨਹੀਂ ਹੈ। ਇਸ ਤੋਂ ਇਲਾਵਾ ਕੋਈ ਵੀ ਲਾਭਪਾਤਰੀ ਇੱਕ ਦਿਨ ‘ਚ ਕਿੰਨੀ ਵੀ ਵਾਰ ਯਾਤਰਾ ਕਰ ਸਕਦਾ ਹੈ ਅਤੇ ਇਸ ’ਤੇ ਕੋਈ ਪਾਬੰਦੀ ਨਹੀਂ ਹੈ।

ਸਰਕਾਰ ਨੇ ਇਸ ਯੋਜਨਾ ਦਾ ਨਾਮ ਆਪਣੀ ਪਾਰਟੀ ‘ਤਮਿਲਗਾ ਵੇਤਰੀ ਕਝਗਮ’ (TVK) ਤੋਂ ਲਿਆ ਹੈ, ਜਿਸਦਾ ਅਰਥ ਹੈ “ਵਿਜੇਈ ਯਾਤਰਾ”। ਪਹਿਲਾਂ ਇਹ ਯੋਜਨਾ ਸਿਰਫ਼ ਕੁਝ ਖਾਸ ਸ਼੍ਰੇਣੀਆਂ ਦੀਆਂ ਬੱਸਾਂ ਤੱਕ ਹੀ ਸੀਮਿਤ ਸੀ। ਹੁਣ ਇਸ ਵਿਸਥਾਰਿਤ ਸਹੂਲਤ ‘ਚ ਐਕਸਪ੍ਰੈੱਸ, ਡੀਲਕਸ, ਮੋਫੁਸਿਲ, ਸਧਾਰਣ ਅਤੇ ਕੁਝ ਘਾਟ ਖੇਤਰਾਂ (ਪਹਾੜੀ ਰਸਤਿਆਂ) ਦੀਆਂ ਬੱਸ ਸੇਵਾਵਾਂ ਵੀ ਸ਼ਾਮਲ ਹਨ।
ਟਰਾਂਸਪੋਰਟ ਮੰਤਰੀ ਏ. ਵਿਜੈ ਤਮਿਲਨ ਪਾਰਥਿਬਨ ਨੇ ਇਸ ਯੋਜਨਾ ਬਾਰੇ ਕਿਹਾ ਸੀ ਕਿ ਇਸ ਦਾ ਉਦੇਸ਼ ਔਰਤਾਂ ਅਤੇ ਟ੍ਰਾਂਸਜੈਂਡਰ ਲੋਕਾਂ ਦੀ ਸਿੱਖਿਆ, ਰੋਜ਼ਗਾਰ, ਰੋਜ਼ੀ-ਰੋਟੀ ਅਤੇ ਆਰਥਿਕ ਸਸ਼ਕਤੀਕਰਨ ‘ਚ ਮਦਦ ਕਰਨਾ ਹੈ, ਤਾਂ ਜੋ ਆਵਾਜਾਈ ਦਾ ਖਰਚਾ ਉਨ੍ਹਾਂ ਦੀ ਤਰੱਕੀ ‘ਚ ਰੁਕਾਵਟ ਨਾ ਬਣੇ।
METRO TIME NEWS

Posted on 2nd October 2026

Latest Post