Jalandhar ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਗਈ ਜਾਨ

Spread the love

ਜਲੰਧਰ: ਜਲੰਧਰ ਵਿਚ ਇਕ ਦਰਦਰਨਾਕ ਹਾਦਸਾ (Tragic road accident in Jalandhar) ਵਾਪਰ ਗਿਆ। ਇਥੇ ਮੋਟਰਸਾਈਕਲ ਸਵਾਰਾਂ ਨੂੰ  ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ (Tragic road accident in Jalandhar)  ਦਿੱਤੀ। ਹਾਦਸੇ ’ਚ ਬਾਈਕ ਸਵਾਰ ਦੋਵੇਂ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਹਨਾਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਜਿਹਨ੍ਹਾਂ ਵਿਚੋਂ ਇਕ ਨੌਜਵਾਨ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਮ੍ਰਿਤਕ ਦੀ (Tragic road accident in Jalandhar)   ਪਛਾਣ ਸਚਿਨ ਸ਼ਰਮਾ (21) ਪੁੱਤਰ ਰਾਕੇਸ਼ ਸ਼ਰਮਾ ਨਿਵਾਸੀ ਭਗਤ ਸਿੰਘ ਕਾਲੋਨੀ ਵਜੋਂ ਹੋਈ ਹੈ। ਸਚਿਨ ਡੇਵੀਏਟ ਕਾਲਜ ‘ਚ ਇੰਜੀਨੀਅਰਿੰਗ ਕਰ ਰਿਹਾ ਸੀ।

ਜਾਣਕਾਰੀ ਅਨੁਸਾਰ ਸਚਿਨ ਆਪਣੇ ਦੋਸਤ ਵਿਵੇਕ ਸ਼ਰਮਾ ਨਾਲ ਬਾਈਕ ‘ਤੇ ਜਾ ਰਿਹਾ ਸੀ, ਜਿਵੇਂ ਹੀ ਉਨ੍ਹਾਂ ਦੀ ਮੋਟਰਸਾਈਕਲ ਫੇਅਰ ਫਾਰਮ ਨੇੜੇ ਪਹੁੰਚਿਆ ਤਾਂ ਇਕ ਅਣਪਛਾਤੇ ਵਾਹਨ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ (Tragic road accident in Jalandhar) ਮਾਰ ਦਿੱਤੀ। ਅਣਪਛਾਤਾ ਵਾਹਨ ਟੱਕਰ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਜਦਕਿ ਰਾਹਗੀਰਾਂ ਦੀ ਮਦਦ ਨਾਲ ਦੋਹਾਂ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਵਿੱਚ ਸਚਿਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਵਿਵੇਕ ਦਾ ਇਲਾਜ ਚੱਲ ਰਿਹਾ ਹੈ।

Posted on 16th May 2022

Latest Post