ਜੈਸ਼ੰਕਰ ਨੇ ਕਿਹਾ ਕਿ ਹਿੰਦ ਮਹਾਸਾਗਰ ਵਿਸ਼ਵ ਵਪਾਰ, ਊਰਜਾ ਸੁਰੱਖਿਆ, ਸੰਪਰਕ ਤੇ ਖੁਸ਼ਹਾਲੀ ਦਾ ਕੇਂਦਰ ਹੈ। ਇਹ ਵਿਭਿੰਨਤਾ, ਮੌਕਿਆਂ ਤੇ ਸਾਂਝੀਆਂ ਚੁਣੌਤੀਆਂ ਵਾਲਾ ਖੇਤਰ ਵੀ ਹੈ। ਇਸ ਨੂੰ ਸ਼ਾਂਤੀਪੂਰਨ, ਸਥਿਰ ਤੇ ਸੁਰੱਖਿਅਤ ਰੱਖਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਭਾਰਤ ਦੇ ਮਹਾਸਾਗਰੀ ਨਜ਼ਰੀਏ ਦਾ ਜ਼ਿਕਰ ਕੀਤਾ, ਜੋ ਖੇਤਰ ਵਿਚ ਸੁਰੱਖਿਆ ਤੇ ਵਿਕਾਸ ਲਈ ਵੱਡੀ ਪਹੁੰਚ ਤੇ ਆਪਸੀ ਤਰੱਕੀ ’ਤੇ ਆਧਾਰਿਤ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਭਾਰਤ ਨੇ ਹਿੰਦ ਮਹਾਸਾਗਰ ਰਿਮ ਐਸੋਸੀਏਸ਼ਨ (ਆਈਓਆਰਏ) ਦੀ ਸੰਸਥਾਗਤ ਤੇ ਵਿੱਤੀ ਸਮਰੱਥਾ ਮਜ਼ਬੂਤ ਕਰਨ ਲਈ ਪੰਜ ਲੱਖ ਅਮਰੀਕੀ ਡਾਲਰ (ਕਰੀਬ 4.2 ਕਰੋੜ ਰੁਪਏ) ਦੇਣ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਨਵੀਂ ਦਿੱਲੀ ’ਚ ਆਈਓਆਰਏ ਦੀ ਮੰਤਰੀ ਪ੍ਰੀਸ਼ਦ ਦੀ 25ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਐਲਾਨ ਕੀਤਾ। ਭਾਰਤ 2025 ਤੋਂ 2027 ਤੱਕ ਆਈਓਆਰਏ ਦਾ ਪ੍ਰਧਾਨ ਹੈ। ਇਸ ਸਮੇਂ ਲਈ ਭਾਰਤ ਦੀ ਥੀਮ ਹੈ—‘ਹਿੰਦ ਮਹਾਸਾਗਰ ਖੇਤਰ ’ਚ ਨਵੀਨਤਾ, ਖੁੱਲ੍ਹਾਪਣ, ਲਚਕੀਲਾਪਣ ਤੇ ਅਨੁਕੂਲਤਾ’।
ਆਈਓਆਰਏ 1997 ਵਿਚ ਸਥਾਪਿਤ ਇਕ ਅੰਤਰ-ਸਰਕਾਰੀ ਸੰਗਠਨ ਹੈ। ਇਸ ਦਾ ਟੀਚਾ ਹਿੰਦ ਮਹਾਸਾਗਰ ਦੇ ਤੱਟਵਰਤੀ ਦੇਸ਼ਾਂ ਵਿਚਕਾਰ ਖੇਤਰੀ ਸਹਿਯੋਗ, ਟਿਕਾਊ ਵਿਕਾਸ ਅਤੇ ਆਰਥਿਕ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੇ 23 ਮੈਂਬਰ ਦੇਸ਼ ਹਨ—ਭਾਰਤ, ਆਸਟ੍ਰੇਲੀਆ, ਬੰਗਲਾਦੇਸ਼, ਇੰਡੋਨੇਸ਼ੀਆ, ਈਰਾਨ, ਕੀਨੀਆ, ਮੈਡਾਗਾਸਕਰ, ਕੋਮੋਰੋਸ, ਫਰਾਂਸ, ਮਲੇਸ਼ੀਆ, ਮਾਲਦੀਵ, ਮਾਰੀਸ਼ਸ, ਮੋਜ਼ਾਂਬੀਕ, ਓਮਾਨ, ਸੇਸ਼ੈਲਜ਼, ਸਿੰਗਾਪੁਰ, ਸੋਮਾਲੀਆ, ਦੱਖਣੀ ਅਫ਼ਰੀਕਾ, ਸ੍ਰੀਲੰਕਾ, ਤਨਜਾਨੀਆ, ਥਾਈਲੈਂਡ, ਸੰਯੁਕਤ ਅਰਬ ਅਮੀਰਾਤ ਤੇ ਯਮਨ। ਮੌਜੂਦਾ ਵਿਸ਼ਵ ਭੂ-ਸਿਆਸੀ ਉਥਲ-ਪੁਥਲ, ਸਮੁੰਦਰੀ ਸੁਰੱਖਿਆ ਦੀਆਂ ਚੁਣੌਤੀਆਂ, ਵਪਾਰਕ ਮਾਰਗਾਂ ਦੀ ਰਾਖੀ ਤੇ ਊਰਜਾ ਸੁਰੱਖਿਆ ਦੇ ਮੱਦੇਨਜ਼ਰ ਇਸ ਸੰਗਠਨ ਦੀ ਅਹਿਮੀਅਤ ਹੋਰ ਵਧ ਗਈ ਹੈ। ਹਿੰਦ ਮਹਾਸਾਗਰ ਵਿਸ਼ਵ ਵਪਾਰ ਤੇ ਸੰਪਰਕ ਦਾ ਇਕ ਪ੍ਰਮੁੱਖ ਮਾਰਗ ਹੈ।.
ਜੈਸ਼ੰਕਰ ਨੇ ਕਿਹਾ ਕਿ ਹਿੰਦ ਮਹਾਸਾਗਰ ਵਿਸ਼ਵ ਵਪਾਰ, ਊਰਜਾ ਸੁਰੱਖਿਆ, ਸੰਪਰਕ ਤੇ ਖੁਸ਼ਹਾਲੀ ਦਾ ਕੇਂਦਰ ਹੈ। ਇਹ ਵਿਭਿੰਨਤਾ, ਮੌਕਿਆਂ ਤੇ ਸਾਂਝੀਆਂ ਚੁਣੌਤੀਆਂ ਵਾਲਾ ਖੇਤਰ ਵੀ ਹੈ। ਇਸ ਨੂੰ ਸ਼ਾਂਤੀਪੂਰਨ, ਸਥਿਰ ਤੇ ਸੁਰੱਖਿਅਤ ਰੱਖਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਭਾਰਤ ਦੇ ਮਹਾਸਾਗਰੀ ਨਜ਼ਰੀਏ ਦਾ ਜ਼ਿਕਰ ਕੀਤਾ, ਜੋ ਖੇਤਰ ਵਿਚ ਸੁਰੱਖਿਆ ਤੇ ਵਿਕਾਸ ਲਈ ਵੱਡੀ ਪਹੁੰਚ ਤੇ ਆਪਸੀ ਤਰੱਕੀ ’ਤੇ ਆਧਾਰਿਤ ਹੈ। ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਵੱਡੀਆਂ ਭੂ-ਸਿਆਸੀ ਤਬਦੀਲੀਆਂ ਦੇ ਇਸ ਦੌਰ ’ਚ ਆਈਓਆਰਏ ਨੂੰ ਆਪਣੀ ਸਮੂਹਿਕ ਆਵਾਜ਼ ਤੇ ਭੂਮਿਕਾ ਹੋਰ ਮਜ਼ਬੂਤ ਕਰਨੀ ਚਾਹੀਦੀ ਹੈ। ਇਸ ਲਈ ਮੈਂਬਰ ਦੇਸ਼ਾਂ ਵਿਚਕਾਰ ਬਿਹਤਰ ਤਾਲਮੇਲ ਅਤੇ ਸੰਵਾਦ ਭਾਈਵਾਲਾਂ ਨਾਲ ਸਾਰਥਕ ਤੇ ਵਿਹਾਰਕ ਸਹਿਯੋਗ ’ਤੇ ਧਿਆਨ ਦੇਣਾ ਲਾਜ਼ਮੀ ਹੈ।
ਬਾਅਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਈਓਆਰਏ ਸੰਮੇਲਨ ਵਿਚ ਸ਼ਾਮਲ 23 ਦੇਸ਼ਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਆਪਣੇ ਸੰਦੇਸ਼ ਵਿਚ ਮੋਦੀ ਨੇ ਕਿਹਾ ਕਿ ਉਹ ਇਨ੍ਹਾਂ ਸਾਰੇ ਦੇਸ਼ਾਂ ਨਾਲ ਮਿਲ ਕੇ ਮਹਾਸਾਗਰੀ ਨਜ਼ਰੀਏ ਨੂੰ ਅੱਗੇ ਵਧਾਉਣ ਲਈ ਕੰਮ ਕਰਨ ਵਾਸਤੇ ਤਿਆਰ ਹਨ।
ਸਮੁੰਦਰੀ ਜਹਾਜ਼ਾਂ ਤੇ ਮਲਾਹਾਂ ’ਤੇ ਹਮਲੇ ਨਾ-ਮਨਜ਼ੂਰ
ਜੈਸ਼ੰਕਰ ਨੇ ਸਮੁੰਦਰੀ ਜਹਾਜ਼ਾਂ ਤੇ ਮਲਾਹਾਂ ’ਤੇ ਹੋਣ ਵਾਲੇ ਹਮਲਿਆਂ ਨੂੰ ‘ਬਿਲਕੁਲ ਨਾ-ਮਨਜ਼ੂਰ’ ਕਰਾਰ ਦਿੰਦਿਆਂ ਕਿਹਾ ਕਿ ਇਸ ਸਬੰਧੀ ਵਿਸ਼ਵ ਪੱਧਰ ’ਤੇ ਕਾਰਵਾਈ ਦੀ ਲੋੜ ਹੈ। ਉਨ੍ਹਾਂ ਅੰਤਰਰਾਸ਼ਟਰੀ ਕਾਨੂੰਨਾਂ, ਖ਼ਾਸ ਕਰਕੇ ਸੰਯੁਕਤ ਰਾਸ਼ਟਰ ਦੇ ਸਮੁੰਦਰੀ ਕਾਨੂੰਨ ਸੰਮੇਲਨ (ਯੂਐਨਸੀਐਲਓਐਸ) ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।
METRO TIME NEWS
Related
Posted on 28th November 2026