Sonam Bajwa ਨੇ ਬਾਲੀਵੁੱਡ ਤੋਂ ਕਿਉਂ ਬਣਾਈ ਦੂਰੀ?
ਸੋਨਮ ਨੇ ਹਾਲ ਹੀ ‘ਚ ਫਿਲਮ ਕੰਪੇਨੀਅਨ ਨਾਲ ਗੱਲ ਕੀਤੀ ਕਿ ਉਹ ਹੁਣ ਤੱਕ ਬਾਲੀਵੁੱਡ ਫਿਲਮਾਂ ‘ਚ ਨਜ਼ਰ ਨਹੀਂ ਆਈ। ਇਸ ਦੌਰਾਨ ਸੋਨਮ ਨੇ ਦੱਸਿਆ, ‘ਜਦੋਂ ਮੈਂ ਫਿਲਮਾਂ ‘ਚ ਜਗ੍ਹਾ ਬਣਾ ਰਹੀ ਸੀ ਤਾਂ ਮੈਂ ਇਕ ਵੱਡੇ ਪ੍ਰੋਡਕਸ਼ਨ ਹਾਊਸ ਨਾਲ 3 ਫਿਲਮਾਂ ਦੀ ਡੀਲ ਕੀਤੀ ਸੀ, ਪਰ ਸ਼ੂਟਿੰਗ ਤੋਂ 6 ਦਿਨ ਪਹਿਲਾਂ ਮੈਨੂੰ ਇਸ ਪ੍ਰੋਜੈਕਟ ਤੋਂ ਬਾਹਰ ਕਰ ਦਿੱਤਾ ਗਿਆ। ਦੱਸਿਆ ਗਿਆ ਕਿ ਨਿਰਦੇਸ਼ਕ ਘਬਰਾਹਟ ਮਹਿਸੂਸ ਕਰ ਰਹੇ ਹਨ ਕਿਉਂਕਿ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ ਅਤੇ ਉਹ ਜੋਖਮ ਨਹੀਂ ਲੈਣਾ ਚਾਹੁੰਦੇ। ਉਸ ਸਮੇਂ ਮੈਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਕਿਉਂਕਿ ਮੈਂ ਨਵੀਂ ਸੀ। ਪਰ ਹੁਣ ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਚੰਗਾ ਲੱਗਦਾ ਹੈ ਕਿ ਮੈਂ ਉਨ੍ਹਾਂ ਪ੍ਰੋਜੈਕਟਾਂ ਦਾ ਹਿੱਸਾ ਨਹੀਂ ਬਣੀ। ਮੈਂ ਬਾਲੀਵੁੱਡ ‘ਚ ਕੰਮ ਕਰਨ ਲਈ ਹਮੇਸ਼ਾ ਤਿਆਰ ਹਾਂ ਪਰ ਰੋਲ ਚੰਗਾ ਹੋਣਾ ਚਾਹੀਦਾ ਹੈ, ਜੋ ਪਰਿਵਾਰ ਨਾਲ ਦੇਖਿਆ ਜਾ ਸਕੇ।
MORE LATEST NEWS ON METRO TIMES
Posted on 1st June 2023