ਕਿਸਾਨ ਦਾ ਪੁੱਤ ਲੈਕੇ ਗਿਆ 51 ਟ੍ਰੈਕਟਰਾਂ ਤੇ ਆਪਣੀ ਬਰਾਤ

Spread the love

ਜੈਪੁਰ: ਰਾਜਸਥਾਨ ਦੇ ਬਾੜਮੇਰ ‘ਚ ਟਰੈਕਟਰਾਂ ‘ਤੇ ਬਰਾਤ ਲਿਜਾਣ ਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 51 ਟਰੈਕਟਰਾਂ ਦੇ ਕਾਫਲੇ ਨਾਲ ਲਾੜਾ ਖੁਦ ਟਰੈਕਟਰ ਚਲਾ ਕੇ ਲਾੜੀ ਵਿਆਹੁਣ ਗਿਆ।  ਲੋਕ ਕਿਸਾਨ ਦੇ ਪੁੱਤ ਦੇ ਇਸ ਵਿਆਹ ਨੂੰ ਵੇਖ ਕੇ ਹੈਰਾਨ ਰਹਿ ਗਏ। ਲੋਕ ਜਿਥੋਂ ਵੀ ਬਾਹਰ ਨਿਕਲੇ ਕਰੀਬ 1 ਕਿਲੋਮੀਟਰ ਤੱਕ ਟਰੈਕਟਰਾਂ ਦੇ ਕਾਫਲੇ ਨੂੰ ਦੇਖ ਕੇ ਹੈਰਾਨ ਰਹਿ ਗਏ। ਇਹ ਮਾਮਲਾ ਬਾੜਮੇਰ ਦੇ ਪਿੰਡ ਬੇਟੂ ਦੇ ਪਿੰਡ ਸੇਵਨਿਆਲਾ ਦਾ ਹੈ।

ਜ਼ਿਲ੍ਹੇ ਦੇ ਸੇਵਨਿਆਲਾ ਪਿੰਡ ਦੇ ਰਹਿਣ ਵਾਲੇ 22 ਸਾਲਾ ਰਾਧੇਸ਼ਿਆਮ ਦਾ ਵਿਆਹ 8 ਜੂਨ ਨੂੰ ਬੋਦਵਾ ਦੀ ਰਹਿਣ ਵਾਲੀ ਕਮਲਾ ਨਾਲ ਹੋਇਆ। ਲਾੜਾ ਬਰਾਤ ਲੈ ਕੇ ਟਰੈਕਟਰ ‘ਤੇ 15 ਕਿਲੋਮੀਟਰ ਦੂਰ ਆਪਣੇ ਸਹੁਰੇ ਘਰ ਪਹੁੰਚਿਆ। ਕਰੀਬ 1 ਕਿਲੋਮੀਟਰ ਲੰਬੇ ਟਰੈਕਟਰ ‘ਤੇ ਸਵਾਰ  ਬਰਾਤੀਆਂ ਦੇ ਕਾਫਲੇ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਖਾਸ ਗੱਲ ਇਹ ਸੀ ਕਿ ਲਾੜਾ ਰਾਧੇਸ਼ਿਆਮ ਖੁਦ ਟਰੈਕਟਰ ਚਲਾ ਰਿਹਾ ਸੀ। ਜਦੋਂ ਇਹ ਬਰਾਤ ਲਾੜੀ ਦੇ ਦਰਵਾਜ਼ੇ ਕੋਲ ਪਹੁੰਚੀ ਤਾਂ ਪਿੰਡ ਦੇ ਲੋਕ ਇਸ ਅਨੋਖੇ ਵਿਆਹ ਨੂੰ ਦੇਖਣ ਲਈ ਇਕੱਠੇ ਹੋ ਗਏ।

ਲਾੜਾ ਰਾਧੇਸ਼ਿਆਮ ਦਾ ਕਹਿਣਾ ਹੈ ਕਿ ਟਰੈਕਟਰ ਹੀ ਕਿਸਾਨ ਦੀ ਪਛਾਣ ਹੈ। ਰਾਧੇਸ਼ਿਆਮ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਊਠ ‘ਤੇ ਬਰਾਤ ਲੈ ਕੇ ਗਏ ਸੀ। ਇਨ੍ਹੀਂ ਦਿਨੀਂ ਇੰਨੇ ਊਠਾਂ ਦਾ ਇੰਤਜ਼ਾਮ ਕਰਨਾ ਔਖਾ ਸੀ। ਫਿਰ ਟਰੈਕਟਰ ‘ਤੇ ਬਰਾਤ ਕੱਢਣ ਦੀ ਯੋਜਨਾ ਬਣਾਈ ਗਈ, ਜਿਸ ‘ਤੇ ਪਰਿਵਾਰ ਨੇ ਵੀ ਹਾਮੀ ਭਰ ਦਿੱਤੀ। ਵਿਆਹ ਤੋਂ ਇੱਕ ਮਹੀਨਾ ਪਹਿਲਾਂ ਬਰਾਤ ਲਈ ਟਰੈਕਟਰ ਇਕੱਠੇ ਕੀਤੇ। ਬੁੱਧਵਾਰ ਸ਼ਾਮ 6.30 ਵਜੇ ਰਾਧੇ ਸ਼ਿਆਮ ਦੀ ਬਰਾਤ 51 ਟਰੈਕਟਰਾਂ ‘ਤੇ ਬੋਦਵਾ ਲਈ ਰਵਾਨਾ ਹੋਈ। ਜਿਸ ‘ਤੇ 150 ਦੇ ਕਰੀਬ ਬਾਰਾਤੀਆਂ ਸਨ।

Posted on 10th June 2022

Latest Post