ਐਪਲ ਨੇ ਬੀਤੇ ਮੰਗਲਵਾਰ ਨੂੰ ‘Wonderlust ‘ ਈਵੈਂਟ ਦੌਰਾਨ ਆਈਫੋਨ 15 ਸੀਰੀਜ਼ ਦਾ ਖੁਲਾਸਾ ਕੀਤਾ ਹੈ । ਜਿਸ ਵਿੱਚ iPhone 15, iPhone 15 ਪਲੱਸ, iPhone 15 ਪ੍ਰੋ ਅਤੇ iPhone 15 ਪ੍ਰੋ ਮੈਕਸ ਸ਼ਾਮਲ ਹਨ। ਇਸ ਘੋਸ਼ਣਾਵਾਂ ਦੇ ਨਾਲ ਐਪਲ ਨੇ ਪੁਰਾਣੇ iPhone ਮਾਡਲਾਂ ਦੀਆਂ ਕੀਮਤਾਂ ਵਿੱਚ ਵੀ ਬਦਲਾਅ ਕੀਤੇ ਹਨ। iPhone 15 ਸੀਰੀਜ਼ ਦੀ ਲਾਂਚਿੰਗ ਦੇ ਨਾਲ ਹੀ ਆਈਫੋਨ 14 ਅਤੇ ਆਈਫੋਨ 14 ਪਲੱਸ ਦੀ ਕੀਮਤ ‘ਚ ਹੁਣ ਤਕ ਦੀ ਸਭ ਤੋਂ ਵੱਡੀ ਕਟੌਤੀ ਹੋਈ ਹੈ।
Apple has revealed the iPhone 15 series during the ‘Wonderlust’ event last Tuesday. Which includes iPhone 15, iPhone 15 Plus, iPhone 15 Pro and iPhone 15 Pro Max. Along with these announcements, Apple has also changed the prices of older iPhone models. Along with the launch of iPhone 15 series, the price of iPhone 14 and iPhone 14 Plus has been reduced so far.
ਐਪਲ ਨੇ ਪਿਛਲੇ ਸਾਲ ਸਤੰਬਰ ‘ਚ iPhone 14 ਨੂੰ 79,900 ਰੁਪਏ ਅਤੇ iPhone 14 ਪਲੱਸ ਨੂੰ 89,900 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਸੀ। ਹੁਣ ਐਪਲ ਨੇ ਇਨ੍ਹਾਂ ਦੋਵਾਂ ਫੋਨ ਦੀਆਂ ਕੀਮਤਾਂ ‘ਚ 10,000 ਰੁਪਏ ਤਕ ਦੀ ਕਟੌਤੀ ਕੀਤੀ ਹੈ। iPhone 14 ਨੂੰ ਐਪਲ ਦੀ ਸਾਈਟ ‘ਤੇ ਹੁਣ 69,900 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਲਿਸਟ ਕੀਤਾ ਗਿਆ ਹੈ। ਇਸਦੇ 256 ਜੀ.ਬੀ. ਮਾਡਲ ਨੂੰ 79,900 ਰੁਪਏ ਅਤੇ 512 ਜੀ.ਬੀ. ਮਾਡਲ ਨੂੰ 99,900 ਰੁਪਏ ਦੀ ਕੀਮਤ ‘ਚ ਖ਼ਰੀਦਿਆ ਜਾ ਸਕਦਾ ਹੈ।
In September last year, Apple launched the iPhone 14 at a starting price of Rs 79,900 and the iPhone 14 Plus at a starting price of Rs 89,900. Now Apple has reduced the prices of these two phones by Rs 10,000. The iPhone 14 is now listed on Apple’s site at a starting price of Rs 69,900. Its 256 GB The model is priced at Rs 79,900 and 512 GB. The model can be purchased at a price of Rs 99,900.