IND vs AUS: ਵਿਸ਼ਵ ਟੈਸਟ ਫਾਈਨਲ ‘ਚ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ ‘ਤੇ ਕਿਊ ਉਤਰੇ ਖਿਡਾਰੀ, ਜਾਣੋ ਕਾਰਨ..
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਜਦੋਂ ਭਾਰਤੀ ਟੀਮ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਲਈ ਉਤਰੀ ਤਾਂ ਸਾਰੇ ਖਿਡਾਰੀਆਂ ਨੇ ਹੱਥ ‘ਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਭਾਰਤੀ ਟੀਮ ਡਬਲਯੂਟੀਸੀ ਫਾਈਨਲ ਖੇਡ ਰਹੀ ਹੈ ਅਤੇ ਦੋਵੇਂ ਵਾਰ ਕਾਲੀ ਪੱਟੀ ਬੰਨ੍ਹ ਕੇ ਆਈ ਹੈ।
ਭਾਰਤ ਅਤੇ ਆਸਟਰੇਲੀਆ ਵਿਚਾਲੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਇਹ ਮੈਚ 7 ਜੂਨ, ਬੁੱਧਵਾਰ ਨੂੰ ਸ਼ੁਰੂ ਹੋਇਆ ਸੀ । ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਅਤੇ ਫੀਲਡਿੰਗ ਕਰਦੇ ਸਮੇਂ ਕਾਲੇ ਹੱਥਾਂ ਦੀ ਪੱਟੀ ਬੰਨ੍ਹ ਕੇ ਬਾਹਰ ਆਏ। ਟੀਮ ਇੰਡੀਆ ਅਜਿਹੀ ਕਾਲੀ ਪੱਟੀ ਬੰਨ੍ਹ ਕੇ ਲਗਾਤਾਰ ਦੂਜੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਖੇਡਣ ਆਈ ਹੈ।
ਟੀਮ ਇੰਡੀਆ ਦੇ ਬਾਂਹ ਉੱਤੇ ਕਾਲੀਆਂ ਪੱਟੀਆਂ ਬੰਨ੍ਹਣ ਦਾ ਕਾਰਨ ਓਡੀਸ਼ਾ ਦੇ ਬਾਲਾਸੋਰ ਵਿੱਚ ਵਾਪਰਿਆ ਭਿਆਨਕ ਰੇਲ ਹਾਦਸਾ ਹੈ। ਦੱਸ ਦਈਏ ਕਿ ਬਾਲਾਸੋਰ ‘ਚ 3 ਟਰੇਨਾਂ ਦੀ ਟੱਕਰ ‘ਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਸੀ ਜਦਕਿ ਹਜ਼ਾਰਾਂ ਲੋਕ ਜ਼ਖਮੀ ਹੋ ਗਏ ਸਨ। ਟੀਮ ਇੰਡੀਆ ਨੇ ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਮਿੰਟ ਦਾ ਮੌਨ ਵੀ ਰੱਖਿਆ।
MORE LATEST NEWS ON METRO TIMES