ਨਵੀਂ ਦਿੱਲੀ : ਡੀਜੀਸੀਏ ਨੇ ਏਅਰ ਇੰਡੀਆ ‘ਤੇ 10 ਲੱਖ ਦਾ ਜੁਰਮਾਨਾ ਲਗਾਇਆ ਹੈ। ਏਅਰ ਇੰਡੀਆ ‘ਤੇ ਯੋਗ ਟਿਕਟ ਹੋਣ ਦੇ ਬਾਵਜੂਦ ਯਾਤਰੀ ਨੂੰ ਯਾਤਰਾ ਕਰਨ ਤੋਂ ਰੋਕਣ ਦਾ ਇਲਜ਼ਾਮ ਹੈ।
ਜੂਨ ਵਿੱਚ ਇਹ ਦੂਜੀ ਘਟਨਾ ਹੈ ਜਦੋਂ ਡੀਜੀਸੀਏ ਦੁਆਰਾ ਕਿਸੇ ਏਅਰਲਾਈਨ ਕੰਪਨੀ ਨੂੰ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ 2 ਜੂਨ ਨੂੰ ਵਿਸਤਾਰਾ ‘ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ।
ਕੰਪਨੀ ‘ਤੇ ਸੁਰੱਖਿਆ ਦੇ ਨਿਯਮਾਂ ਨੂੰ ਤੋੜਨ ਦਾ ਦੋਸ਼ ਸੀ। ਏਅਰਲਾਈਨ ਏਵੀਏਸ਼ਨ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਕਿਹਾ ਕਿ ਵਿਸਤਾਰਾ ਏਅਰਲਾਈਨਜ਼ ਅਧਿਕਾਰੀ ਨੂੰ ਲੋੜੀਂਦੀ ਸਿਖਲਾਈ ਤੋਂ ਬਿਨਾਂ ਟੇਕ-ਆਫ ਅਤੇ ਲੈਂਡਿੰਗ ਲਈ ਕਲੀਅਰੈਂਸ ਦਿੰਦੀ ਸੀ।
Posted on 14th June 2022