ਚੰਦਰਯਾਨ-3 (Chandrayan-3) ਦੀ ਸਫਲਤਾ ਨਾਲ ਭਾਰਤ ਨੂੰ ਪੂਰੀ ਦੁਨੀਆ ‘ਚ ਵਾਹ-ਵਾਹ ਮਿਲੀ। ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਭਾਰਤ ਚੰਦਰਮਾ ਦੀ ਸਤ੍ਹਾ ‘ਤੇ ਸੁਰੱਖਿਅਤ ਉਤਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ।
ਮਿਸ਼ਨ ਦੀ ਕਾਮਯਾਬੀ ਤੋਂ ਬਾਅਦ ਹੁਣ ਇਸ ਸਬੰਧੀ ਅਹਿਮ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਚੰਦਰਯਾਨ-3 ਦੇ ਪ੍ਰੋਪਲਸ਼ਨ ਮਾਡਿਊਲ ‘ਚ ਪਰਮਾਣੂ ਊਰਜਾ (nuclear energy) ਦੀ ਵਰਤੋਂ ਕੀਤੀ ਗਈ ਸੀ। ਇਸ ਦੀ ਮਦਦ ਨਾਲ ਉਹ ਅਜੇ ਵੀ ਚੰਦਰਮਾ ਦਾ ਚੱਕਰ ਲਗਾ ਰਿਹਾ ਹੈ। ਪਰਮਾਣੂ ਊਰਜਾ ਦੀ ਮਦਦ ਨਾਲ ਚੰਦਰਯਾਨ-3 ਦਾ ਪ੍ਰੋਪਲਸ਼ਨ ਮਾਡਿਊਲ ਅਗਲੇ ਕਈ ਸਾਲਾਂ ਤੱਕ ਚੰਦਰਮਾ ਦੇ ਦੁਆਲੇ ਘੁੰਮਦਾ ਰਹੇਗਾ। ਚੰਦਰਯਾਨ 23 ਅਗਸਤ ਨੂੰ ਚੰਦਰਮਾ ‘ਤੇ ਉਤਰਿਆ ਸੀ। ਇਸ ਤੋਂ ਕਰੀਬ ਇੱਕ ਹਫ਼ਤਾ ਪਹਿਲਾਂ 17 ਅਗਸਤ ਨੂੰ ਪ੍ਰੋਪਲਸ਼ਨ ਮਾਡਿਊਲ ਚੰਦਰਯਾਨ ਤੋਂ ਵੱਖ ਹੋ ਗਿਆ ਸੀ। ਸ਼ੁਰੂ ਵਿੱਚ ਇਸ ਦੀ ਉਮਰ 3 ਤੋਂ 6 ਮਹੀਨੇ ਦੱਸੀ ਜਾਂਦੀ ਸੀ।
ਇਸਰੋ ਦੇ ਅਧਿਕਾਰੀਆਂ ਨੇ ਕਿਹਾ ਕਿ ਪ੍ਰੋਪਲਸ਼ਨ ਮੋਡੀਊਲ ਦੋ ਰੇਡੀਓ ਆਈਸੋਟੋਪ ਹੀਟਿੰਗ ਯੂਨਿਟਾਂ (RHU) ਨਾਲ ਲੈਸ ਹੈ, ਜੋ ਇੱਕ ਵਾਟ ਦਾ ਯੰਤਰ ਹੈ ਜੋ ਭਾਭਾ ਪਰਮਾਣੂ ਖੋਜ ਕੇਂਦਰ (BHRC) ਦੁਆਰਾ ਡਿਜ਼ਾਇਨ ਅਤੇ ਵਿਕਸਤ ਕੀਤਾ ਗਿਆ ਹੈ। RHU ਦਾ ਕੰਮ ਇਸ ਪੁਲਾੜ ਯਾਨ ਨੂੰ ਇਸਦੇ ਸਹੀ ਤਾਪਮਾਨ ‘ਤੇ ਬਣਾਈ ਰੱਖਣਾ ਹੈ।