ਪੰਜਾਬ ਦੇ ਲੁਧਿਆਣਾ ਦੇ ਇਲਾਕਾ ਕਿਰਪਾਲ ਨਗਰ ਵਿੱਚ ਸੋਮਵਾਰ ਦੇਰ ਰਾਤ ਏਸੀ ਗੁਪਤਾ ਟੈਕਸਟਾਈਲ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ । ਜਿਵੇਂ ਹੀ ਆਸ-ਪਾਸ ਦੇ ਲੋਕਾਂ ਨੂੰ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਗੋਦਾਮ ਦੇ ਮਾਲਕ ਵਿਜੇ ਗੁਪਤਾ ਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਮੌਕੇ ‘ਤੇ ਪਹੁੰਚੇ ਗੋਦਾਮ ਮਾਲਕ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ । ਸਵੇਰੇ 10 ਵਜੇ ਦੇ ਕਰੀਬ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਅੱਗ ਬੁਝਾਉਣ ਲਈ ਪਹੁੰਚੀਆਂ।
ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਇਲਾਕਾ ਨਿਵਾਸੀ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ। ਲੋਕਾਂ ਮੁਤਾਬਕ ਅੱਗ ਕਰੀਬ 9:15 ਵਜੇ ਲੱਗੀ। ਗੁਆਂਢ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੇ ਦੱਸਿਆ ਕਿ ਉਹ ਅਕਸਰ ਗੋਦਾਮ ਵਿੱਚ ਆਉਂਦਾ-ਜਾਂਦਾ ਰਹਿੰਦਾ ਹੈ। ਰਾਤ 9:15 ਵਜੇ ਜਦੋਂ ਉਹ ਗੋਦਾਮ ਵਿੱਚ ਗਿਆ ਤਾਂ ਉਸ ਨੇ ਗੋਦਾਮ ਦੇ ਅੰਦਰੋਂ ਧੂੰਆਂ ਨਿਕਲਦਾ ਦੇਖਿਆ। ਜਿਸ ਤੋਂ ਬਾਅਦ ਉਸ ਨੇ ਤੁਰੰਤ ਇਲਾਕੇ ਵਿੱਚ ਰੌਲਾ ਪਾਇਆ ਅਤੇ ਗੋਦਾਮ ਦੇ ਮਾਲਕ ਨੂੰ ਬੁਲਾਇਆ । ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ । ਗਨੀਮਤ ਹੈ ਕਿ ਉਸ ਸਮੇਂ ਕਰਮਚਾਰੀ ਗੋਦਾਮ ਦੇ ਅੰਦਰ ਮੌਜੂਦ ਨਹੀਂ ਸਨ ।