ਆਮ ਆਦਮੀ ਪਾਰਟੀ ਦੀ ਸਰਕਾਰ ਫੁੱਲ ਐਕਸ਼ਨ ਵਿਚ ਹੈ। ਜੇਕਰ ਕੋਈ ਰਿਸ਼ਵਤ ਲੈਂਦਾ ਫੜਿਆ ਜਾਂਦਾ ਹੈ ਜਾਂ ਡਿਊਟੀ ਦੌਰਾਨ ਕੁਤਾਹੀ ਕਰਦਾ ਹੈ ਤਾਂ ਛਾਪੇ ਮਾਰ ਕੇ ਤੁਰੰਤ ਉਸ ਉਤੇ ਕਾਰਵਾਈ ਕੀਤੀ ਜਾਦੀ ਹੈ। ਅਜਿਹਾ ਹੀ ਇੱਕ ਮਾਮਲਾ ਬਾਘਾਪੁਰਾਣਾ ਤੋਂ ਸਾਹਮਣੇ ਆਇਆ ਹੈ।ਇਥੇ ਇੱਕ ਬੀਡੀਪੀਓ ਨੂੰ ਉਸ ਸਮੇਂ ਦਬੋਚ ਲਿਆ ਗਿਆ ਜਦੋਂ ਉਹ ਡਿਊਟੀ ਦੌਰਾਨ ਬੈੱਡ ‘ਤੇ ਆਰਾਮ ਫਰਮਾ ਰਿਹਾ ਸੀ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਬੀਡੀਪੀਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।ਦੱਸ ਦੇਈਏ ਕਿ ਦੋ ਦਿਨ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਉਨ੍ਹਾਂ ਕੋਲੋਂ ਕੰਮ ਕਰਵਾਉਣ ਲਈ ਆਉਂਦੇ ਹਨ ਤੇ ਉਹ ਪਿੱਛੇ ਕਮਰੇ ਵਿਚ ਆਰਾਮ ਫਰਮਾ ਰਹੇ ਹੁੰਦੇ ਹਨ। ਇਸੇ ਦੌਰਾਨ ਇੱਕ ਵਿਅਕਤੀ ਨੇ ਉਨ੍ਹਾਂ ਦੀ ਵੀਡੀਓ ਬਣਾਈ ਤੇ ਵਾਇਰਲ ਕਰ ਦਿੱਤੀ ਜਿਸ ‘ਤੇ ਕਾਰਵਾਈ ਕਰਦਿਆਂ ਬੀਡੀਪੀਓ ਨੂੰ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸਸਪੈਂਡ ਕਰ ਦਿੱਤਾ ਗਿਆ।
Posted on 23rd April 2022