ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਹਰਿਆਣਾ ਨੂੰ ਨਹੀਂ ਦਿੱਤੀ ਜਾਵੇਗੀ। ਅਕਾਲੀ ਦਲ ਕਿਸੇ ਵੀ ਸੂਰਤ ਵਿੱਚ ਸਤਲੁਜ-ਯਮੁਨਾ ਲਿੰਕ ਨਹਿਰ (SYL )ਨਿਕਲਣ ਨਹੀਂ ਦੇਵੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਵਿਖੇ ਪ੍ਰਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਆਪਣੇ ਕਾਰਜਕਾਲ ਦੌਰਾਨ ਐਸਵਾਈਐਲ ਲਈ ਕਿਸਾਨਾਂ ਤੋਂ ਇਕੁਵਾਇਰ ਕੀਤੀ ਜ਼ਮੀਨ ਵੀ ਕਿਸਾਨਾਂ ਨੂੰ ਵਾਪਸ ਮੋੜ ਦਿੱਤੀ ਸੀ। ਇਹ ਕੰਮ ਕਰ ਕੇ ਉਨ੍ਹਾਂ ਨੇ ਮੁੱਦਾ ਹੀ ਖਤਮ ਕਰ ਦਿੱਤਾ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਐਸਵਾਈਐੱਲ ਨਹਿਰ ਦਾ ਪਾਣੀ ਹਰਿਆਣਾ ਨੂੰ ਭੇਜਣਾ ਦਾ ਕੰਮ ਇੱਕ ਸੁਪਨਾ ਹੀ ਬਣ ਕੇ ਰਹਿ ਜਾਵੇਗਾ। ਆਪ ਪਾਰਟੀ ਜਿੰਨਾ ਮਰਜੀ ਜੋਰ ਲਾ ਲਵੇ ਪਰ ਉਹ ਪਾਣੀ ਦੀ ਇੱਕ ਬੂੰਦ ਵੀ ਹਰਿਆਣਾ ਨੂੰ ਜਾਣ ਨਹੀਂ ਦਿੰਦੇ।
ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ਦੇ ਘਰ ਪੁੰਜਾ ਪੁਲਿਸ ਦੇ ਪਹੁੰਚਣ ਉੱਤੇ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸੰਵਿਧਾਨ ਦੇ ਖਿਲਾਫ ਹੈ। ਇਸਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ ਹਿੰਦੁਸਤਾਨ ਦਾ ਵੱਖਰਾ ਹਿੱਸਾ ਬਣ ਗਿਆ ਕਿ ਜਿੱਥੇ ਮਰਜੀ ਪੁਲਿਸ ਭੇਜ ਕੇ, ਜਿਸ ਮਰਜੀ ਨੂੰ ਚੁੱਕ ਲਿਆ ਜਾਵੇ। ਆਪ ਸਰਕਾਰ ਦੀ ਇਹ ਕਾਰਵਾਈ ਸੰਵਿਧਾਨ ਦੇ ਖਿਲਾਫ ਹੈ। ਇਸ ਕੰਮ ਨਾਲ ਸਰਕਾਰ ਵੱਲੋਂ ਪੰਜਾਬ ਪੁਲਸ ਦੀ ਦੁਰਵਰਤੋਂ ਨਾ ਕੀਤੀ ਜਾ ਰਹੀ ਹੈ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਇਕਾਈ ਦਾ 30 ਸਾਲਾਂ ਤੋਂ ਦਫਤਰ ਹੈ, ਜਿਸ ‘ਤੇ ਕਿਸੇ ਹੋਰ ਧੜੇ ਦਾ ਕਬਜ਼ਾ ਸੀ ਪਰ ਅੱਜ ਮੁੜ ਬਹਾਲ ਕਰ ਦਿੱਤਾ ਗਿਆ।