ਪਰਵਿੰਦਰ ਸਿੰਘ ਝੋਟਾ ਤੋਂ ਬਾਅਦ ਨਸ਼ੇ ਦਾ ਵਿਰੋਧ ਕਰਨ ਵਾਲੇ ਇੱਕ ਹੋਰ ਨੌਜਵਾਨ ਦੀ ਹੱਤਿਆ, ਅੰਮ੍ਰਿਤਸਰ ’ਚ ਤੀਰਥ ਸਿੰਘ ਦਾ ਗੋਲੀਆਂ ਮਾਰ ਕੇ ਕਤਲ

Spread the love

ਐਸਐਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚ ਪੁਰਾਣਾ ਵਿਵਾਦ ਸੀ ਅਤੇ ਮੌਕਾ ਮਿਲਦੇ ਹੀ ਮੁਲਜਮਾਂ ਨੇ ਤੀਰਥ ਸਿੰਘ ਦੀ ਹੱਤਿਆ ਕਰ ਦਿੱਤੀ। ਕਾਰਜ ਸਿੰਘ ਨੇ ਦੱਸਿਆ ਕਿ ਉਹ ਝੀਤੇ ਕਲਾਂ ਪਿੰਡ ਵਿਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਹਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪਰਵਿੰਦਰ ਸਿੰਘ ਝੋਟਾ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਜ਼ਿਲ੍ਹੇ ਅਧੀਨ ਪੈਂਦੇ ਥਾਣਾ ਚਾਟੀਵਿੰਡ ਅਧੀਨ ਪੈਂਦੇ ਪਿੰਡ ਝੀਤੇ ਕਲਾਂ ਵਿਚ ਤੀਰਥ ਸਿੰਘ ਦੀ ਹੱਤਿਆ ਨਸ਼ਾ ਰੋਕਣ ਦੇ ਵਿਰੋਧ ਵਿਚ ਕਰ ਦਿੱਤੀ ਗਈ। ਦੋਸ਼ ਹੈ ਕਿ ਤੀਰਥ ਸਿੰਘ ਅਤੇ ਉਸ ਦਾ ਪਰਿਵਾਰ ਇਲਾਕੇ ਵਿਚ ਵਿਕ ਰਹੇ ਨਸ਼ੇ ਦਾ ਵਿਰੋਧ ਕਰ ਰਹੇ ਸਨ। ਫਿਲਹਾਲ ਪੁਲਿਸ ਨਸ਼ੇ ਨੂੰ ਲੈ ਕੇ ਹੱਤਿਆ ਦੀ ਗੱਲ ਤੋਂ ਸਾਫ ਇਨਕਾਰ ਕਰ ਰਹੀ ਹੈ।

ਐਸਐਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚ ਪੁਰਾਣਾ ਵਿਵਾਦ ਸੀ ਅਤੇ ਮੌਕਾ ਮਿਲਦੇ ਹੀ ਮੁਲਜਮਾਂ ਨੇ ਤੀਰਥ ਸਿੰਘ ਦੀ ਹੱਤਿਆ ਕਰ ਦਿੱਤੀ। ਕਾਰਜ ਸਿੰਘ ਨੇ ਦੱਸਿਆ ਕਿ ਉਹ ਝੀਤੇ ਕਲਾਂ ਪਿੰਡ ਵਿਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਹਨ। ਉਨ੍ਹਾਂ ਦੀ ਮਾਂ ਪਰਮਜੀਤ ਕੌਰ ਆਮ ਆਦਮੀ ਪਾਰਟੀ ਵੱਲੋਂ ਪਿੰਡ ਵਿਚ ਸਰਪੰਚ ਹੈ। ਉਹ (ਕਾਰਜ ਸਿੰਘ) ਅਤੇ ਉਸ ਦਾ ਛੋਟਾ ਭਰਾ ਤੀਰਥ ਸਿੰਘ ਪਿੰਡ ਵਿਚ ਖੇਤੀਬਾੜੀ ਕਰਦੇ ਹਨ ਅਤੇ ਉਹ ਬਲਾਕ ਸੰਮਤੀ ਦਾ ਮੈਂਬਰ ਵੀ ਹੈ।

ਕਾਰਜ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਰਹਿਣ ਵਾਲਾ ਗੁਰਦਿੱਤ ਸਿੰਘ ਅਤੇ ਉਸ ਦੇ ਸਾਥੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੇ ਹਨ। ਉਸ ਦਾ ਛੋਟਾ ਭਰਾ ਨਸ਼ੇ ਦਾ ਵਿਰੋਧ ਕਰਦਾ ਸੀ ਅਤੇ ਗੁਰਦਿੱਤ ਸਿੰਘ ਨੂੰ ਨਸ਼ਾ ਵੇਚਣ ਤੋਂ ਰੋਕਦਾ ਸੀ। ਗੁਰਦਿੱਤ ਸਿੰਘ ਇਸੇ ਗੱਲ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ਨਾਲ ਰੰਜਿਸ਼ ਰੱਖਣ ਲੱਗਾ ਸੀ। ਕਾਰਜ ਸਿੰਘ ਨੇ ਦੱਸਿਆ ਕਿ ਸੋਮਵਾਰ ਸ਼ਾਮ ਤੀਰਥ ਸਿੰਘ ਆਪਣੇ ਦੋਸਤ ਰਣਜੀਤ ਉਰਫ ਰਾਣਾ ਦੇ ਨਾਲ ਬੁਲੇਟ ਬਾਈਕ ‘ਤੇ ਸਵਾਰ ਹੋ ਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਜਨਮ ਉਤਸਵ ‘ਤੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਗਏ ਸਨ। ਦੇਰ ਰਾਤ ਉਹ ਦੋਸਤ ਦੇ ਨਾਲ ਹੀ ਘਰ ਪਰਤ ਰਿਹਾ ਸੀ। ਗੁਰਦਿੱਤ ਅਤੇ ਉਸ ਦੇ ਤਿੰਨ ਸਾਥੀਆਂ ਨੇ ਉਨ੍ਹਾਂ ਨੂੰ ਰਸਤੇ ਵਿਚ ਰੋਕ ਲਿਆ ਅਤੇ ਛੇ ਤੋਂ ਸੱਤ ਰਾਊਂਡ ਫਾਇਰ ਕਰ ਕੇ ਦੋਵਾਂ ਨੂੰ ਜ਼ਖ਼ਮੀ ਕਰ ਦਿੱਤਾ। ਪਰਿਵਾਰ ਦੇ ਮੈਂਬਰਾਂ ਨੇ ਪਿੰਡ ਦੇ ਲੋਕਾਂ ਨਾਲ ਘਟਨਾ ਸਥਲ ‘ਤੇ ਪਹੁੰਚ ਕੇ ਦੋਵਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਤੀਰਥ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ। ਤੀਰਥ ਦੇ ਸਰੀਰ ਵਿਚ ਦੋ ਗੋਲੀਆਂ ਲੱਗੀਆਂ ਅਤੇ ਰਣਜੀਤ ਵੀ ਇਕ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਐਸਐਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਚਾਰ ਦੋਸ਼ੀਆਂ ਖਿਲਾਫ ਹੱਤਿਆ ਅਤੇ ਹੱਤਿਆ ਦੇ ਯਤਨ ਦੇ ਦੋਸ਼ਾਂ ਵਿਚ ਕੇਸ ਦਰਜ ਕੀਤਾ ਗਿਆ ਹੈ। ਮੁਲਜਮਾਂ ਦੀ ਭਾਲ ਜਾਰੀ ਹੈ।

METRO TIME  NEWS

Posted on 28th October 2026

Latest Post