ਐਂਟੀ ਗੈਂਗਸਟਰ ਟਾਸਕ ਫੋਰਸ ਦੀ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰਾਂ ਨੂੰ ਦਬੋਚਿਆ

Spread the love

ਚੰਡੀਗੜ੍ਹ : ਐਂਟੀ ਗੈਂਗਸਟਰ ਟਾਸਕ ਫੋਰਸ ਦੀ ਵੱਡੀ ਕਾਰਵਾਈ ਕੀਤੀ ਹੈ। ਸੂਤਰਾਂ ਮੁਤਾਬਕ ਉੱਤਰਾਖੰਡ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰਾਂ ਨੂੰ ਦਬੋਚਿਆ ਗਿਆ ਹੈ। ਫਾਇਰਿੰਗ ‘ਚ ਗੈਂਗਸਟਰਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।  ਪਟਿਆਲਾ ਅਤੇ ਮੋਗਾ ਕਤਲਾਂ ਨਾਲ ਤਾਰ ਜੁੜਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਉੱਤਰਾਖੰਡ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਨੇ ਗੈਂਗਸਟਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਇਸ ‘ਚ ਗੋਲੀਬਾਰੀ ਹੋਈ ਹੈ। ਸੂਤਰਾਂ ਮੁਤਾਬਕ ਉਥੇ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਦੇ ਲੁਕੇ ਹੋਣ ਦੀ ਖਬਰ ਸੀ। ਪੁਲੀਸ ਨੇ ਟੈਕਨੀਕਲ ਦੀ ਮਦਦ ਨਾਲ ਜਾਲ ਵਿਛਾਇਆ ਸੀ।

ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਗੈਂਗਸਟਰ ਨੂੰ ਪਨਾਹ ਦੇਣ ਵਾਲੇ ਵੀ ਗ੍ਰਿਫ਼ਤਾਰ ਕੀਤੇ ਹਨ। ਕਾਲਜ ਦੇ ਵਿਦਿਆਰਥੀਆਂ ਨਾਲ ਹਾਸਟਲ ਵਿੱਚ ਲੁਕਿਆ ਹੋਇਆ ਸੀ। ਗੈਂਗਸਟਰ ਹਰਬੀਰ ਨੂੰ ਲੈ ਕੇ ਪੰਜਾਬ ਪੁਲਿਸ ਰਵਾਨਾ ਹੋਈ।ਪਟਿਆਲਾ ਵਿੱਚ ਪਿਛਲੇ ਦਿਨੀ ਕਬੱਡੀ ਖਿਡਾਰੀ ਦਾ ਕਤਲ ਹੋਇਆ ਸੀ। ਯੂਨੀਵਰਸਿਟੀ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੋਗਾ ਦੇ ਪਿੰਡ ਮਾੜੀ ਮੁਸਤਫ਼ਾ ਵਿੱਚ ਕਬੱਡੀ ਮੁਕਾਬਲੇ ਦੌਰਾਨ ਮੋਟਰਸਾਈਕਲ ਸਵਾਰ ਦੋ ਹਮਲਾਵਾਰਾਂ ਨੇ ਗੈਂਗਸਟਰ ਹਰਜੀਤ ਸਿੰਘ ਪਿੰਟਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ

Posted on 15th April 2022

Latest Post