ਹੁਣ ਇਸ IPS ਨੂੰ ਲਾਇਆ ਗਿਆ ਮੁਖੀ
ਬਿਕਰਮ ਮਜੀਠੀਆ ਨਾਲ ਸੰਬੰਧਿਤ ਮਾਮਲੇ ਵਿੱਚ ਇੱਕ ਵਾਰ ਫਿਰ ਤੋਂ SIT ਬਦਲ ਦਿੱਤੀ ਗਈ ਹੈ। ਇਹ ਪੰਜਵੀਂ ਵਾਰ ਹੈ ਜਦੋਂ ਵਿਸ਼ੇਸ਼ ਜਾਂਚ ਟੀਮ SIT ਦਾ ਗਠਨ ਕੀਤਾ ਗਿਆ ਹੈ। SIT ਦੇ ਮੁਖੀ ਅਤੇ ਦੋ ਮੈਂਬਰਾਂ ਨੂੰ ਬਦਲ ਦਿੱਤਾ ਗਿਆ ਹੈ। ਸਾਬਕਾ SIT ਮੈਂਬਰ AIG (ਪ੍ਰੋਵਿਜ਼ਨਿੰਗ) ਵਰੁਣ ਸ਼ਰਮਾ ਨੂੰ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ DIG H.S. ਭੁੱਲਰ ਦੀ ਥਾਂ ਲੈਣਗੇ। ਇਸ ਤੋਂ ਇਲਾਵਾ ਤਰਨਤਾਰਨ ਦੇ SSP ਅਭਿਮਨਿਊ ਰਾਣਾ ਅਤੇ SP (NRI), ਪਟਿਆਲਾ ਗੁਰਬੰਸ ਸਿੰਘ ਬੈਂਸ ਨੂੰ SIT ਦਾ ਮੈਂਬਰ ਬਣਾਇਆ ਗਿਆ ਹੈ। ਇਹ ਪੰਜਵੀਂ ਵਾਰ ਹੈ, ਜਦੋਂ SIT ਵਿਚ ਬਦਲਾਅ ਕੀਤੇ ਗਏ ਹਨ। ਪਹਿਲਾਂ, SIT ਦੀ ਅਗਵਾਈ ਹਮੇਸ਼ਾ DIG ਜਾਂ ਇਸ ਤੋਂ ਉੱਚੇ ਰੈਂਕ ਦੇ ਅਧਿਕਾਰੀ ਦੁਆਰਾ ਕੀਤੀ ਜਾਂਦੀ ਸੀ। ਇਹ ਪਹਿਲੀ ਵਾਰ ਹੈ ਜਦੋਂ SIT ਦੀ ਕਮਾਨ AIG ਰੈਂਕ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ।
Posted on 1st April 2025