ਸ਼ੁੱਕਰਵਾਰ ਦੀ ਸ਼ਾਮ ਸੀ। ਮੈਲਬੌਰਨ ਦੇ Cranbourne East ਦਾ ਰਹਿਣ ਵਾਲਾ 27 ਸਾਲਾਂ ਸਾਹਿਲ ਛੁੱਟੀ ਮਨਾ ਰਿਹਾ ਸੀ। ਪਰਿਵਾਰਕ ਦੋਸਤਾਂ ਦਾ ਫੋਨ ਆਇਆ, ਚਲੋ ਬੀਚ ‘ਤੇ ਹੀ ਜਾ ਆਈਏ। ਬੱਸ ਉਹ ਕੁਹਲਿਣਾ ਪਲ, ਜਦੋਂ ਸਾਹਿਲ ਘਰੋਂ ਨਿਕਲਿਆ, ਪਰ ਘਰ ਵਾਪਸ ਨਹੀਂ ਪਰਤਿਆ।

ਹਰਿਆਣਾ ਦੇ ਕਰਨਾਲ (ਪਿੰਡ ਕੈਮਲਾ) ਦਾ ਨੌਜਵਾਨ ਸਾਹਿਲ 12 ਜਨਵਰੀ ਨੂੰ ਆਪਣੇ ਦੋਸਤਾਂ ਨਾਲ ਵਿਕਟੋਰੀਆ ਦੇ Kilcunda Surf Beach ‘ਤੇ ਗਿਆ ਸੀ। ਸਾਰੇ ਵਾਪਸ ਘਰ ਮੁੜਨ ਹੀ ਲੱਗੇ ਸਨ ਕਿ, ਉੱਥੇ ਉਸ ਦਾ ਚਸ਼ਮਾ ਪਾਣੀ ‘ਚ ਡਿੱਗ ਗਿਆ, ਜਿਵੇਂ ਹੀ ਉਸ ਨੇ ਝੁਕ ਕੇ ਚਸ਼ਮਾ ਚੁੱਕਣ ਦੀ ਕੋਸ਼ਿਸ਼ ਤਾਂ ਪਾਣੀ ਦੀ ਤੇਜ਼ ਲਹਿਰ ਆਈ ਅਤੇ ਸਾਹਿਲ ਨੂੰ ਆਪਣੇ ਨਾਲ ਸਮੁੰਦਰ ਦੀ ਡੂੰਘਾਈ ‘ਚ ਖਿੱਚ ਕੇ ਲੈ ਗਈ। ਦੋਸਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।

ਧੁੰਦ ਅਤੇ ਹਨ੍ਹੇਰਾ ਇੰਨਾ ਜ਼ਿਆਦਾ ਸੀ ਕਿ ਸਾਹਿਲ ਦਾ ਕੁਝ ਪਤਾ ਨਹੀਂ ਲੱਗਾ। ਕੁਝ ਘੰਟਿਆਂ ਬਾਅਦ ਉਸ ਦੀ ਲਾਸ਼ Bass Coast ਤੋਂ ਬਰਾਮਦ ਕੀਤੀ ਗਈ। ਗੌਰਵ ਅਨੁਸਾਰ ਹਾਲੇ 5 ਮਹੀਨੇ ਪਹਿਲਾਂ ਹੀ ਉਸ ਨੂੰ ਪਰਮਾਨੈਂਟ ਰੈਜ਼ੀਡੈਂਸੀ ( PR ) ਮਿਲੀ ਸੀ। ਮਾਂ ਪਿਓ ਅਤੇ ਭੈਣਾਂ ਆਪਣੇ ਲਾਡਲੇ ਦੀ ਉਡੀਕ ਕਰ ਰਹੇ ਹਨ।
Posted on 17th January 2024