ਕੇਰਲ ਦੇ ਏਰਨਾਕੁਲਮ ਦੇ ਕਲਾਮਾਸੇਰੀ ਵਿੱਚ ਸਥਿਤ ਇੱਕ ਕਨਵੈਨਸ਼ਨ ਸੈਂਟਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ। ਸ਼ੱਕੀ ਅੱਤਵਾਦੀ ਹਮਲੇ ‘ਚ ਘੱਟੋ-ਘੱਟ 20 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਅੱਤਵਾਦੀ ਹਮਲਾ ਹੈ। ਬੰਬ ਨਿਰੋਧਕ ਦਸਤਾ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਹੈ।
ਪੁਲਿਸ ਨੇ ਪੁਸ਼ਟੀ ਕੀਤੀ ਕਿ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 20-25 ਜ਼ਖਮੀ ਹੋਏ ਹਨ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ‘ਸਥਿਤੀ ਕਾਬੂ ਹੇਠ ਹੈ, ਮੁੱਢਲੀ ਜਾਂਚ ਮੁਤਾਬਕ 5 ਤੋਂ 10 ਸਕਿੰਟਾਂ ‘ਚ ਦੋ ਧਮਾਕੇ ਹੋਏ… ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫ. ਐੱਸ. ਐੱਲ.) ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਹਨ। ਜਾਂਚ ਤੋਂ ਪਤਾ ਲੱਗੇਗਾ ਕਿ ਇਹ ਬੰਬ ਧਮਾਕਾ ਸੀ ਜਾਂ ਨਹੀਂ।
Posted on 29th October 2023