ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆਈ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤਿਆ ਸੋਨ ਤਮਗਾ। ਭਾਰਤ ਨੇ ਫਾਈਨਲ ਵਿੱਚ ਜਾਪਾਨ ਨੂੰ ਹਰਾਇਆ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਪੈਰਿਸ ਓਲੰਪਿਕ ਲਈ ਵੀ ਕੁਆਲੀਫਾਈ ਕੀਤਾ।
The Indian men’s hockey team won the gold medal in the Asian Games. India defeated Japan in the final. Along with this, the Indian team also qualified for the Paris Olympics.
ਚੀਨ ‘ਚ ਹੋਈਆਂ 19ਵੀਆਂ ਏਸ਼ੀਆਈ ਖੇਡਾਂ ‘ਚ ਭਾਰਤ ਨੇ ਪਹਿਲੇ ਮੈਚ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ ਏਸ਼ਿਆਈ ਖੇਡਾਂ ਦੇ ਪਹਿਲੇ ਮੈਚ ਵਿੱਚ ਉਜ਼ਬੇਕਿਸਤਾਨ ਨੂੰ 16-0 ਦੇ ਵੱਡੇ ਫਰਕ ਨਾਲ ਹਰਾਇਆ। ਇਸ ਤੋਂ ਬਾਅਦ ਸਿੰਗਾਪੁਰ ਨੂੰ 16-1 ਅਤੇ ਬੰਗਲਾਦੇਸ਼ ਨੂੰ 12-0 ਨਾਲ ਹਰਾਇਆ ਗਿਆ। ਭਾਰਤ ਨੇ ਗਰੁੱਪ ਰਾਊਂਡ ਵਿੱਚ ਹੀ ਜਾਪਾਨ ਨੂੰ 4-2 ਅਤੇ ਪਾਕਿਸਤਾਨ ਨੂੰ 10-10-2 ਨਾਲ ਹਰਾਇਆ ਸੀ। ਫਿਰ ਫਾਈਨਲ ਵਿੱਚ ਜਾਪਾਨ ਨੂੰ 5-1 ਨਾਲ ਹਰਾਇਆ।
In the 19th Asian Games held in China, India performed brilliantly from the first match. India defeated Uzbekistan by a huge margin of 16-0 in the first match of the Asian Games. After this, Singapore was defeated by 16-1 and Bangladesh by 12-0. India defeated Japan 4-2 and Pakistan 10-10-2 in the group round itself. Then beat Japan 5-1 in the final.