ਈਦ ਮੌਕੇ ‘ਤੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਇਕ ਮਸਜਿਦ ਨੇੜੇ 29/9/2023 ਨੂੰ ਹੋਏ ਜ਼ਬਰਦਸਤ ਬੰਬ ਧਮਾਕੇ ‘ਚ ਘੱਟੋ-ਘੱਟ 52 ਲੋਕਾਂ ਦੀ ਮੌਤ ਹੋ ਗਈ ਅਤੇ 130 ਤੋਂ ਵੱਧ ਜ਼ਖਮੀ ਹੋ ਗਏ। ਵੱਡੀ ਗਿਣਤੀ ‘ਚ ਲੋਕ ਮਸਜਿਦ ਦੇ ਬਾਹਰ ਰੈਲੀ ਲਈ ਇਕੱਠੇ ਹੋਏ ਸਨ। ਇਹ ਧਮਾਕਾ ਮਸਤਾਂਗ ਜ਼ਿਲ੍ਹੇ ਵਿੱਚ ਹੋਇਆ। ਮਸਜਿਦ ਨੇੜੇ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਈਦ-ਮਿਲਾਦ-ਉਨ-ਨਬੀ ਦੇ ਮੌਕੇ ‘ਤੇ ਇਕੱਠੇ ਹੋਏ ਸਨ।
At least 52 people were killed and more than 130 injured in a massive bomb blast near a mosque in Pakistan’s Balochistan province on 29/9/2023 on the occasion of Eid. A large number of people had gathered outside the mosque for the rally. The blast took place in Mustang district. The blast occurred near the mosque when people had gathered on the occasion of Eid-Milad-un-Nabi.
ਪ੍ਰਸ਼ਾਸਨ ਨੇ ਕਿਹਾ, ‘ਕੁਝ ਜ਼ਖਮੀਆਂ ਦੀ ਹਾਲਤ ਬਹੁਤ ਗੰਭੀਰ ਹੈ।’ ਧਮਾਕੇ ‘ਚ ਮਰਨ ਵਾਲਿਆਂ ‘ਚ ਇਕ ਡਿਪਟੀ ਸੁਪਰਡੈਂਟ ਆਫ ਪੁਲਿਸ (DSP) ਵੀ ਸ਼ਾਮਲ ਹੈ।
The administration said, “The condition of some of the injured is very serious.” Among those who died in the blast, a Deputy Superintendent of Police (DSP) is also included.