ਭਾਰਤ ਬਨਾਮ ਵੈਸਟਇੰਡੀਜ਼ ਦੇ ਤੀਸਰੇ ਮੈਚ ਵਿੱਚ ਭਾਰਤ ਨੇ ਕੀਤੀ ਵਾਪਸੀ…

Spread the love

ਭਾਰਤ ਬਨਾਮ ਵੈਸਟਇੰਡੀਜ਼ ਦੇ ਤੀਸਰੇ ਮੈਚ ਵਿੱਚ ਭਾਰਤ ਨੇ ਵਾਪਸੀ ਕਰਦੇ ਹੋਏ ਵੈਸਟਇੰਡੀਜ਼ ਨੂੰ  7 ਵਿਕੇਟਾਂ, 13 ਗੇਂਦਾ ਰਹਿੰਦੇ ਹਰਾਇਆ ਅਤੇ 2-1 ਨਾਲ ਸੀਰੀਜ਼ ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ।

In the third match of India vs West Indies, India came back to beat the West Indies by 7 wickets, 13 balls to spare and got their first win in the series by 2-1.

ਬ੍ਰਾਂਡਨ ਕਿੰਗ ਦੀ 42 ਗੇਂਦਾ ਵਿੱਚ 42 ਦੌੜਾਂ,ਕਾਇਲ ਮੇਅਰਸ ਦੀ 20 ਗੇਂਦਾ ਵਿੱਚ 25 ਦੌੜਾਂ ਅਤੇ ਕਪਤਾਨ ਰੋਵਮੈਨ ਪਾਵੇਲ ਦੀਆਂ 19 ਗੇਂਦਾਂ ‘ਤੇ ਨਾਬਾਦ 40 ਦੌੜਾਂ ਦੀ ਤੂਫਾਨੀ ਪਾਰੀ ਦੀ ਮਦਦ ਨਾਲ ਵੈਸਟਇੰਡੀਜ਼ ਨੇ 5 ਵਿਕੇਟਾਂ ਦੇ ਨੁਕਸਾਨ ਨਾਲ ਭਾਰਤ ਨੂੰ 160 ਦੌੜਾਂ ਦਾ ਟੀਚਾ ਦਿੱਤਾ। ਅਲਜ਼ਾਰੀ ਜੋਸਫ਼ 4 ਓਵਰਾਂ ਵਿੱਚ 25 ਦੌੜਾਂ ਦੇ ਕੇ 2 ਵਿਕੇਟਾਂ ਹਾਸਲ ਕੀਤੀਆਂ।

With the help of Brandon King’s 42 runs in 42 balls, Kyle Meyers’ 25 runs in 20 balls and captain Rovman Powell’s stormy innings of 40 runs off 19 balls, West Indies gave India a target of 160 runs with the loss of 5 wickets. Alzari Joseph took 2 wickets for 25 runs in 4 overs.

ਸੂਰਿਆਕੁਮਾਰ ਯਾਦਵ ਨੇ 44 ਗੇਂਦਾਂ ਵਿੱਚ 83 ਦੌੜਾਂ ਬਣਾਈਆਂ ਜਦੋਂ ਕਿ ਤਿਲਕ ਵਰਮਾ 37 ਗੇਂਦਾਂ ਵਿੱਚ 49 ਦੌੜਾਂ ਬਣਾ ਕੇ ਨਾਬਾਦ ਰਹੇ। ਕੁਲਦੀਪ ਯਾਦਵ ਨੇ 4 ਓਵਰਾਂ ਦੇ ਵਿੱਚ 28 ਦੋੜਾਂ ਦੇ ਕੇ 3 ਵਿਕੇਟਾਂ ਹਾਸਲ ਕੀਤੀਆਂ। ਅਕਸ਼ਰ ਪਟੇਲ ਅਤੇ ਮੁਕੇਸ਼ ਕੁਮਾਰ ਨੇ 1-1 ਵਿਕੇਟਾਂ ਹਾਸਲ ਕੀਤੀਆਂ। ਕਪਤਾਨ ਹਾਰਦਿਕ ਪੰਡਯਾ 15 ਗੇਂਦਾਂ ‘ਤੇ ਨਾਬਾਦ 20 ਬਣਾਏ ਅਤੇ 17 ਓਵਰ ਦੀ 5 ਗੇਂਦ ’ਤੇ ਜੇਤੂ ਛੱਕਾ ਲਗਾਇਆ।

Suryakumar Yadav scored 83 runs off 44 balls while Tilak Verma remained unbeaten on 49 runs off 37 balls. Kuldeep Yadav took 3 wickets for 28 runs in 4 overs. Akshar Patel and Mukesh Kumar took 1 wicket each. Captain Hardik Pandya scored an unbeaten 20 off 15 balls and hit the winning six off 5 balls of 17 overs.

Posted on 9th August 2023

Latest Post