Monsoon alert: ਉੱਤਰੀ ਭਾਰਤ ਵੱਲ ਤੇਜ਼ੀ ਨਾਲ ਵਧਿਆ ਮਾਨਸੂਨ, 20 ਜੂਨ ਨੂੰ ਭਾਰੀ ਮੀਂਹ ਦਾ ਅਲਰਟ..
ਇਸ ਸਾਲ ਹੁਣ ਤੱਕ ਸੁਸਤ ਰਿਹਾ ਮਾਨਸੂਨ (Monsoon Update) ਦੇ ਇਸ ਐਤਵਾਰ ਤੋਂ ਰਫਤਾਰ ਫੜਨ ਦੀ ਸੰਭਾਵਨਾ ਹੈ। ਮਾਨਸੂਨ ਦਾ ਇਹ ਰੁਖ ਪੂਰਬੀ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ ਪੈਦਾ ਕਰ ਰਿਹਾ ਹੈ। ਇਹ ਇਲਾਕੇ ਇਸ ਸਮੇਂ ਅਤਿ ਦੀ ਗਰਮੀ ਦੀ ਲਪੇਟ ਵਿੱਚ ਹਨ।
ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਜੂਨ ਦੇ ਅੰਤ ਅਤੇ ਜੁਲਾਈ ਦੀ ਸ਼ੁਰੂਆਤ ਤੱਕ ਚੰਗੀ ਅਤੇ ਨਿਯਮਤ ਬਾਰਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਭਾਰਤ ਦੇ ਪੱਛਮੀ, ਮੱਧ ਅਤੇ ਪੂਰਬੀ ਤੱਟ ‘ਤੇ ਆਮ ਨਾਲੋਂ ਜ਼ਿਆਦਾ ਬਾਰਸ਼ ਹੋਵੇਗੀ।ਆਈਐਮਡੀ ਦੇ ਡਾਇਰੈਕਟਰ ਜਨਰਲ ਮਰਤੁੰਜਯ ਮਹਾਪਾਤਰਾ ਅਨੁਸਾਰ 21 ਜੂਨ ਤੱਕ ਪੂਰਬੀ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ (Monsoon alert) ਰਹਿਣਗੇ। ਸਮਾਚਾਰ ਏਜੰਸੀ ਪੀਟੀਆਈ ਨੇ ਦੱਸਿਆ ਕਿ ਚੱਕਰਵਾਤ ਬਿਪਰਜੋਏ ਦੇ ਪ੍ਰਭਾਵ ਕਾਰਨ ਐਤਵਾਰ ਨੂੰ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਅਤੇ ਕੁਝ ਆਸਪਾਸ ਦੇ ਇਲਾਕਿਆਂ ਵਿੱਚ ਬਾਰਿਸ਼ ਹੋਵੇਗੀ, ਜਿਸ ਨਾਲ ਮਾਨਸੂਨ ਨੂੰ ਅੱਗੇ ਵਧਣ ਵਿੱਚ ਮਦਦ ਮਿਲੇਗੀ।
MORE LATEST NEWS ON METRO TIMES