ਪੰਜਾਬ ਤੇ ਹਰਿਆਣਾ ਵਿਚ 14 ਤੇ 15 ਜੂਨ ਨੂੰ ਬਾਰਸ਼ ਦੀ ਭਵਿੱਖਬਾਣੀ…
ਪੰਜਾਬ ਤੇ ਹਰਿਆਣਾ ਵਿਚ ਅਗਲੇ ਦਿਨਾਂ ਵਿਚ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਆਈਐਮਡੀ ਨੇ ਬੁਲੇਟਿਨ ਵਿੱਚ ਕਿਹਾ ਕਿ 14 ਜੂਨ ਨੂੰ ਕੁਝ ਥਾਵਾਂ ‘ਤੇ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 15 ਜੂਨ ਨੂੰ ਸੂਬੇ ਦੇ ਵੱਖ-ਵੱਖ ਥਾਵਾਂ ‘ਤੇ ਬਹੁਤ ਭਾਰੀ ਬਾਰਸ਼ ਹੋ ਸਕਦੀ ਹੈ।
ਇਸੇ ਤਰ੍ਹਾਂ 13 ਜੂਨ ਨੂੰ ਦੱਖਣੀ ਅਤੇ ਦੱਖਣ-ਪੂਰਬੀ ਹਰਿਆਣਾ ਦੇ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਰਾਜ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿੱਚ ਇਹ ਬਦਲਾਅ 15 ਜੂਨ ਤੱਕ ਜਾਰੀ ਰਹੇਗਾ।ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾ: ਮਦਨ ਖੀਚੜ ਨੇ ਦੱਸਿਆ ਕਿ 15 ਜੂਨ ਤੱਕ ਮੌਸਮ ਬਦਲਾਅ ਜਾਰੀ ਰਹੇਗਾ। ਇਸ ਸਮੇਂ ਦੌਰਾਨ ਇੱਕ ਨਵੀਂ ਪੱਛਮੀ ਗੜਬੜੀ ਦੇ ਆਉਣ ਕਾਰਨ ਰਾਜ ਦੇ ਉੱਤਰੀ ਅਤੇ ਪੱਛਮੀ ਖੇਤਰ ਵਿੱਚ ਕੁਝ ਥਾਵਾਂ ‘ਤੇ ਤੇਜ਼ ਹਵਾਵਾਂ ਚੱਲਣ ਦੇ ਨਾਲ ਬੂੰਦਾ-ਬਾਂਦੀ ਹੋ ਸਕਦੀ ਹੈ।
MORE LATEST NEWS ON METRO TIMES
Posted on 13th June 2023