ਨਵਜੋਤ ਕੌਰ ਸਿੱਧੂ ਦਾ ਭਗਵੰਤ ਮਾਨ ਨੂੰ ਜਵਾਬ-‘ਸਿੱਧੂ ਦੇ ਪਿਤਾ ਦਾ ਇਕੋ ਵਿਆਹ ਹੋਇਆ ਸੀ…

Spread the love

ਨਵਜੋਤ ਕੌਰ ਸਿੱਧੂ ਦਾ ਭਗਵੰਤ ਮਾਨ ਨੂੰ ਜਵਾਬ-‘ਸਿੱਧੂ ਦੇ ਪਿਤਾ ਦਾ ਇਕੋ ਵਿਆਹ ਹੋਇਆ ਸੀ…

CM ਮਾਨ ਨੇ ਕਿਹਾ ਸੀ, ‘ਨਵਜੋਤ ਸਿੰਘ ਸਿੱਧੂ ਕਹਿੰਦਾ ਹੈ ਕਿ ਭਗਵੰਤ ਮਾਨ ਨੇ ਦੋ ਵਿਆਹ ਕਰਵਾ ਲਏ ਪਰ ਸਿੱਧੂ ਦੇ ਪਿਤਾ ਨੇ ਵੀ ਦੋ ਵਿਆਹ ਕਰਵਾਏ ਸਨ। ਜੇਕਰ ਉਹ ਦੂਜਾ ਵਿਆਹ ਨਾ ਕਰਵਾਉਂਦੇ ਤਾਂ ਸਿੱਧੂ ਪੈਦਾ ਹੀ ਨਹੀਂ ਹੁੰਦੇ।

ਹੁਣ ਨਵਜੋਤ ਸਿੰਘ ਸਿੱਧੂ ਨੇ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਇਸ ਬਾਰੇ ਟਵੀਟ ਕੀਤਾ ਹੈ। ਉਨ੍ਹਾਂ ਨੇ ਆਖਿਆ ਹੈ ਕਿ  ”ਮੁੱਖ ਮੰਤਰੀ ਭਗਵੰਤ ਮਾਨ ਜੀ, ਮੈਨੂੰ ਨਹੀਂ ਲੱਗਦਾ ਕਿ ਨਵਜੋਤ ਨੇ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਗੰਭੀਰਤਾ ਨਾਲ ਟਿੱਪਣੀ ਕੀਤੀ ਹੈ ਕਿਉਂਕਿ ਸਾਨੂੰ ਇਸ ਬਾਰੇ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪਰ ਤੁਹਾਡੇ ਕੋਲ ਕੁਝ ਤੱਥ ਗਲਤ ਹਨ, ਨਵਜੋਤ ਸਿੱਧੂ ਦੇ ਪਿਤਾ (ਐਡਵੋਕੇਟ ਜਨਰਲ ਪੰਜਾਬ) ਸ੍ਰੀ ਭਗਵੰਤ ਸਿੰਘ ਸਿੱਧੂ ਦਾ ਸਿਰਫ਼ ਇੱਕ ਹੀ ਵਿਆਹ ਹੋਇਆ ਸੀ।
MORE LATEST NEWS ON METRO TIMES

Posted on 8th June 2023

Latest Post