Asia Cup ‘ਚ 3 ਵਾਰ ਆਹਮੋ-ਸਾਹਮਣੇ ਹੋ ਸਕਦੇ ਹਨ ਭਾਰਤ-ਪਾਕਿ, ਇਸ ਸਾਲ ਅੱਧੀ ਦਰਜਨ ਤੋਂ ਵੱਧ ਮੈਚ..
ਏਸ਼ੀਆ ਕੱਪ ਦੇ ਸਥਾਨ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਵਾਦ ਅਜੇ ਵੀ ਜਾਰੀ ਹੈ। ਜੇਕਰ ਟੂਰਨਾਮੈਂਟ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਇੱਥੇ ਟੀਮ ਇੰਡੀਆ ਦਾ ਰਿਕਾਰਡ ਚੰਗਾ ਰਿਹਾ ਹੈ। ਇਸ ਸਾਲ ਦੋਵਾਂ ਦੇਸ਼ਾਂ ਵਿਚਾਲੇ ਘੱਟੋ-ਘੱਟ 3 ਟੂਰਨਾਮੈਂਟਾਂ ‘ਚ ਮੈਚ ਖੇਡਿਆ ਜਾਣਾ ਹੈ। ਕਪਤਾਨ ਰੋਹਿਤ ਸ਼ਰਮਾ ਤੋਂ ਲੈ ਕੇ ਬਾਬਰ ਆਜ਼ਮ ਤੱਕ ਇੱਥੇ ਚੰਗਾ ਪ੍ਰਦਰਸ਼ਨ ਕਰਨਾ ਚਾਹੁਣਗੇ।
ਏਸ਼ੀਆ ਕੱਪ 2023 ਦੇ ਸਥਾਨ ਨੂੰ ਲੈ ਕੇ ਵਿਵਾਦ ਅਜੇ ਸੁਲਝਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੂੰ ਵਨਡੇ ਟੂਰਨਾਮੈਂਟ ਦੀ ਮੇਜ਼ਬਾਨੀ ਮਿਲ ਗਈ ਹੈ, ਪਰ ਬੀਸੀਸੀਆਈ ਨੇ ਟੀਮ ਨੂੰ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ, ਪੀਸੀਬੀ ਨੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਸਾਹਮਣੇ ਹਾਈਬ੍ਰਿਡ ਮਾਡਲ ‘ਤੇ ਟੂਰਨਾਮੈਂਟ ਕਰਵਾਉਣ ਦਾ ਪ੍ਰਸਤਾਵ ਰੱਖਿਆ, ਜਿਸ ‘ਤੇ ਹੁਣ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਸਾਰੇ ਪ੍ਰਸ਼ੰਸਕ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ, ਕਿਉਂਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਨੂੰ ਲੈ ਕੇ ਹਮੇਸ਼ਾ ਹੀ ਉਤਸ਼ਾਹ ਬਣਿਆ ਰਹਿੰਦਾ ਹੈ। (AFP)
MORE LATEST NEWS ON METRO TIMES