ਦਿਲਜੀਤ-ਨਿਮਰਤ ਦੀ ਫਿਲਮ ‘ਜੋੜੀ’ ਨੇ ‘ਚੱਲ ਮੇਰਾ ਪੁੱਤ-2’ ਨੂੰ ਛੱਡਿਆ ਪਿੱਛੇ, ਰਚਿਆ ਨਵਾਂ ਇਤਿਹਾਸ..
ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਫਿਲਮ ‘ਜੋੜੀ’ ਦੀ ਕਮਾਈ ਨੂੰ ਲੈ ਕੇ ਨਵੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਹ ਫਿਲਮ ਅਜੇ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਜੋੜੀ’ ਭਾਰਤ ‘ਚ 6 ਮਈ ਨੂੰ ਰਿਲੀਜ਼ ਹੋਈ ਸੀ। ਜਿਸ ਤੋਂ ਬਾਅਦ ਫਿਲਮ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤਾ ਹੈ। ਫਿਲਮ ਨੇ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਧੂਮ ਮਚਾਈ ਹੈ। ਇਸ ਫ਼ਿਲਮ ਦੀ ਕਹਾਣੀ ਨੇ ਹਰ ਕਿਸੇ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਫਿਲਮ ‘ਜੋੜੀ’ ਦੀ ਕਮਾਈ ਨੂੰ ਲੈ ਕੇ ਨਵੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਹ ਫਿਲਮ ਅਜੇ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਅਦਾਕਾਰਾ ਤੇ ਗਾਇਕਾ ਨਿਮਰਤ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਇਸ ਪੋਸਟ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਫ਼ਿਲਮ ‘ਜੋੜੀ ਦੀ 25 ਦਿਨਾਂ ਬਾਅਦ ਵੀ ਕਮਾਈ ਦੀ ਰਫਤਾਰ ਘੱਟ ਨਹੀਂ ਹੋਈ ਹੈ।
MORE LATEST NEWS ON METRO TIMES