ਮਸ਼ਹੂਰ ਅਭਿਨੇਤਰੀ ਸੁਲੋਚਨਾ ਲਾਟਕਰ ਦਾ ਦੇਹਾਂਤ, 94 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ..
‘ਸ਼੍ਰੀ 420’, ‘ਨਾਗਿਨ’ ਅਤੇ ‘ਅਬ ਦਿਲੀ ਦੂਰ ਨਹੀਂ’ ਵਰਗੀਆਂ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਸੁਲੋਚਨਾ ਲਟਕਰ (Sulochana Latkar) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੱਜ 4 ਜੂਨ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ 94 ਸਾਲ ਦੇ ਸਨ। ਰਿਪੋਰਟਾਂ ਦੀ ਮੰਨੀਏ ਤਾਂ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਅਦਾਕਾਰਾ ਦੀ ਬੇਟੀ ਕੰਚਨ ਨੇ ਉਨ੍ਹਾਂ ਦੇ ਮੌਤ ਤੋਂ ਕੁਝ ਸਮਾਂ ਪਹਿਲਾਂ ਆਪਣੀ ਖਰਾਬ ਸਿਹਤ ਬਾਰੇ ਦੱਸਿਆ ਸੀ।
ਅਦਾਕਾਰਾ ਦੀ ਧੀ ਨੇ ‘ਏਬੀਪੀ’ ਨੂੰ ਦੱਸਿਆ ਕਿ ਸਾਹ ਲੈਣ ਵਿੱਚ ਤਕਲੀਫ਼ ਅਤੇ ਉਮਰ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਸ਼ਨੀਵਾਰ 3 ਜੂਨ ਨੂੰ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ। ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਲਗਾਤਾਰ ਆਕਸੀਜਨ ਦਿੱਤੀ ਜਾ ਰਹੀ ਸੀ। ਆਖ਼ਰਕਾਰ ਉਹ ਮੌਤ ਦੀ ਲੜਾਈ ਹਾਰ ਗਈ।
MORE LATEST NEWS ON METRO TIMES