ਮਹਾਭਾਰਤ ਦੇ ‘ਸ਼ਕੁਨੀ ਮਾਮਾ’ ਗੁਫੀ ਪੇਂਟਲ ਦਾ ਹੋਇਆ ਦੇਹਾਂਤ..
ਮਹਾਭਾਰਤ ਸੀਰੀਅਲ ‘ਚ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਗੁਫੀ ਪੈਂਟਲ ਦਾ ਦੇਹਾਂਤ ਹੋ ਗਿਆ ਹੈ। ਗੁਫੀ ਪੇਂਟਲ ਲੰਬੇ ਸਮੇਂ ਤੋਂ ਉਮਰ ਸੰਬੰਧੀ ਕਈ ਬੀਮਾਰੀਆਂ ਤੋਂ ਪੀੜਤ ਸਨ ‘ਤੇ ਪਿਛਲੇ 8 ਦਿਨਾਂ ਤੋਂ ਮੁੰਬਈ ਦੇ ਅੰਧੇਰੀ ਦੇ ਹਸਪਤਾਲ ‘ਚ ਭਰਤੀ ਸਨ। ਅਭਿਨੇਤਾ ਨੇ 78 ਸਾਲ ਦੀ ਉਮਰ ‘ਚ ਆਖਿਰੀ ਸਾਹ ਲਏ। ਪੂਰੇ ਸਿਨੇਮਾ ਜਗਤ ਵਿੱਚ ਸੋਗ ਦਾ ਮਾਹੌਲ ਹੈ। ਗੁਫੀ ਦੇ ਭਤੀਜੇ, ਹਿਤੇਨ ਪੇਂਟਲ ਅਤੇ ਉਸਦੇ ਮਹਾਭਾਰਤ ਸਹਿ-ਸਟਾਰ ਸੁਰਿੰਦਰ ਪਾਲ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਕੀਤਾ ਜਾਵੇਗਾ।
ਦੱਸ ਦੇਈਏ ਕਿ ਜਦੋਂ ਗੁਫੀ ਪੇਂਟਲ ਫਰੀਦਾਬਾਦ ਵਿੱਚ ਸਨ ਤਾਂ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਫਰੀਦਾਬਾਦ ਦੇ ਹੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਬਾਅਦ ਵਿਚ ਉਨ੍ਹਾਂ ਨੂੰ ਮੁੰਬਈ ‘ਹ ਦਾਖਲ ਕਰਵਾਇਆ ਗਿਆ। ਗੁਫੀ ਪੇਂਟਲ 31 ਮਈ ਤੋਂ ਹਸਪਤਾਲ ਵਿੱਚ ਭਰਤੀ ਸਨ।
MORE LATEST NEWS ON METRO TIMES