ਵਿਸ਼ਵ ‘ਤੇ ਕੋਰੋਨਾ ਤੋਂ ਵੀ ਵੱਧ ਖਤਰਨਾਕ ਮਹਾਂਮਾਰੀ ਦਾ ਖ਼ਤਰਾ, WHO ਦੇ ਮੁਖੀ ਦੀ ਚਿਤਾਵਨੀ…
ਵਿਸ਼ਵ ਉਤੇ ਇਕ ਹੋਰ ਮਹਾਂਮਾਰੀ ਦਾ ਖ਼ਤਰਾ ਮੰਡਰਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ Dr. Tedros Adhanom Ghebreyesus ਨੇ ਇਸ ਬਾਰੇ (Warning head of WHO) ਚਿਤਾਵਨੀ ਦਿੱਤੀ ਹੈ। ਉਨ੍ਹਾਂ ਇਹ ਵੀ ਆਖਿਆ ਹੈ ਕਿ ਦੁਨੀਆ ਤੋਂ ਕੋਵਿਡ-19 ਕਦੇ ਖਤਮ ਨਹੀਂ ਹੋਵੇਗਾ। ਮਹਾਮਾਰੀ ਦੇ ਟਾਕਰੇ ਲਈ ਤਿਆਰੀ ਕਰਨੀ ਜ਼ਰੂਰੀ ਹੈ। ਇਹ ਮਹਾਂਮਾਰੀ ਕੋਵਿਡ-19 ਤੋਂ ਵੀ ਵੱਧ ਖਤਰਨਾਕ ਹੋ ਸਕਦੀ ਹੈ।
ਇਹ ਚਿਤਾਵਨੀ ਅਜਿਹੇ ਸਮੇਂ ‘ਚ ਆਈ ਹੈ, ਜਦੋਂ ਦੁਨੀਆਂ ਭਰ ‘ਚ ਕੋਰੋਨਾ ਵਾਇਰਸ (Risk of another pandemic) ਦੇ ਮਾਮਲੇ ਕੁਝ ਹੱਦ ਤੱਕ ਸਥਿਰ ਹਨ ਅਤੇ ਲਗਾਤਾਰ ਘਟ ਰਹੇ ਹਨ। 76ਵੀਂ ਵਿਸ਼ਵ ਸਿਹਤ ਅਸੈਂਬਲੀ ਵਿਚ ਇਕ ਰਿਪੋਰਟ ਪੇਸ਼ ਕਰਦੇ ਹੋਏ WHO ਦੇ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਉਤੇ ਇੱਕ ਹੋਰ ਘਾਤਕ ਵਾਇਰਸ ਦਾ ਖਤਰਾ ਮੰਡਰਾ ਰਿਹਾ ਹੈ।
MORE LATEST NEWS ON METRO TIMES
Posted on 25th May 2023