G-7 Summit: PM ਮੋਦੀ ਦਾ ਜਲਵਾ ਕਾਇਮ, G7 ‘ਚ ਲੋਕਪ੍ਰਿਅਤਾ ਦੇ ਮਾਮਲੇ ਵਿਚ ਟਾਪ ‘ਤੇ…
ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ‘ਚ ਹੋ ਰਹੇ ਜੀ-7 ਸੰਮੇਲਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਕਿਸੇ ਵੀ ਹੋਰ ਨੇਤਾ ਤੋਂ ਜ਼ਿਆਦਾ ਹੈ। ਇਕ ਸਰਵੇ ਮੁਤਾਬਕ ਸਿਰਫ ਚਾਰ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਦੀ ਅਪਰੂਵਲ ਰੇਟਿੰਗ 50 ਫੀਸਦੀ ਤੋਂ ਜ਼ਿਆਦਾ ਹੈ ਅਤੇ ਉਨ੍ਹਾਂ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਉੱਪਰ ਹਨ, ਜਿਨ੍ਹਾਂ ਦੀ ਰੇਟਿੰਗ 78 ਫੀਸਦੀ ਹੈ। ਬਾਕੀ ਤਿੰਨ ਨੇਤਾਵਾਂ ਵਿੱਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼, ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਅਲੇਨ ਬਰਸੇਟ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ ਸ਼ਾਮਲ ਹਨ।
ਦਰਅਸਲ ਅਮਰੀਕੀ ਫਰਮ ਮਾਰਨਿੰਗ ਕੰਸਲਟ ਨੇ ਹਾਲ ਹੀ ‘ਚ ਇਕ ਸਰਵੇ ਕੀਤਾ ਸੀ, ਜਿਸ ਦੇ ਤਹਿਤ 22 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਸਰਵੇ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰ ਜਾਪਾਨ ਦੇ ਹੀਰੋਸ਼ੀਮਾ ‘ਚ ਹੋ ਰਹੇ ਜੀ-7 ਸਿਖਰ ਸੰਮੇਲਨ ‘ਚ ਹਰਮਨ ਪਿਆਰੇ ਨੇਤਾਵਾਂ ਦੀ ਗਿਣਤੀ ਜ਼ਿਆਦਾ ਹੈ।