MS Dhoni: ਧੋਨੀ ਨੇ ਸੁਨੀਲ ਗਾਵਸਕਰ ਦੀ ਸ਼ਰਟ ‘ਤੇ ਕੀਤਾ ਆਪਣਾ ਆਟੋਗ੍ਰਾਫ, ਕੈਮਰੇ ‘ਚ ਰਿਕਾਰਡ ਹੋਇਆ ਇਤਿਹਾਸਕ ਪਲ

Spread the love

ਚੇਨਈ ਸੁਪਰ ਕਿੰਗਜ਼ ਨੇ ਐਤਵਾਰ ਨੂੰ IPL 2023 ਦਾ ਆਖਰੀ ਲੀਗ ਮੈਚ ਖੇਡਿਆ। ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਚੇਨਈ ਨੂੰ ਕੋਲਕਾਤਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਚੇਨਈ ਦੇ ਕਪਤਾਨ ਐਮਐਸ ਧੋਨੀ ਨੇ ਕ੍ਰਿਕਟ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।

 

ਦਰਅਸਲ ਮੈਚ ਖਤਮ ਹੋਣ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਫੈਨਜ਼ ਦਾ ਧੰਨਵਾਦ ਕੀਤਾ ‘ਤੇ ਉਨ੍ਹਾਂ ਨੇ ਪ੍ਰਸ਼ੰਸਕਾਂ ਨਾਲ ਮੈਦਾਨ ਦੇ ਚੱਕਰ ਵੀ ਲਗਾਏ। ਇਸ ਦੌਰਾਨ ਸੁਨੀਲ ਗਾਵਸਕਰ ਵੀ ਉੱਥੇ ਪਹੁੰਚ ਗਏ। ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਨੂੰ ਪੈੱਨ ਸੌਂਪਿਆ। ਗਾਵਸਕਰ ਨੇ ਮਾਹੀ ਨੂੰ ਆਪਣੇ ਕੱਪੜਿਆਂ ‘ਤੇ ਹੀ ਆਟੋਗ੍ਰਾਫ ਕਰਨ ਦੀ ਬੇਨਤੀ ਕੀਤੀ। ਜਿਸ ਤੋਂ ਬਾਅਦ ਸਭ ਤੋਂ ਸਫਲ ਕਪਤਾਨ ਨੇ ਗਾਵਸਕਰ ਦੇ ਸ਼ਰਟ ‘ਤੇ ਆਟੋਗ੍ਰਾਫ ਕੀਤਾ। ਇਸਦੇ ਨਾਲ ਹੀ ਚੇਨਈ ਦਾ ਸਟੇਡੀਅਮ ਇਸ ਇਤਿਹਾਸਕ ਪਲ ਦਾ ਗਵਾਹ ਬਣ ਗਿਆ।

 

MORE LATEST NEWS METRO TIMES

Posted on 17th May 2023

Latest Post