Ludhiana: ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤਲ

Spread the love

 

 

ਲੁਧਿਆਣਾ ਜ਼ਿਲ੍ਹੇ ਵਿੱਚ ਗੈਂਗ ਵਾਰ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਦੇ ਹੈਬੋਵਾਲ ਇਲਾਕੇ ‘ਚ ਸਥਿਤ ਜੋਗਿੰਦਰ ਨਗਰ ‘ਚ ਸੁੱਖਾ ਬਾੜੇਵਾਲੀਆ ਨਾਂ ਦੇ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਉਸਦਾ ਸਾਥੀ ਰੋਹਿਤ ਗੋਲੀਬਾਰੀ ‘ਚ ਜ਼ਖਮੀ ਹੋ ਗਿਆ ਹੈ, ਜਿਸਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਲੁਧਿਆਣਾ ‘ਚ ਗੋਲੀ ਕਾਂਡ ਦੀ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਕਿ ਬੌਬੀ ਰੋਹਿਤ ਅਤੇ ਸੁੱਖਾ ਵਾਲੀਆ ਇੱਕ ਪੁਰਾਣੇ ਮਾਮਲੇ ਨੂੰ ਸੁਲਝਾਉਣ ਲਈ ਇਕੱਠੇ ਹੋਏ ਸਨ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਦੂਜੇ ਦੇ ਨਾਲ ਬੈਠਣ ਦੌਰਾਨ ਫਿਰ ਝਗੜਾ ਹੋ ਗਿਆ ਅਤੇ ਇੱਕ ਦੂਜੇ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਰੋਹਿਤ ਨੂੰ ਗੋਲੀਆਂ ਲੱਗੀਆਂ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਹੈਬੋਵਾਲ ਇਲਾਕੇ ਵਿੱਚ ਗੈਂਗਸਟਰਾਂ ਵੱਲੋਂ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਇਸ ਗੈਂਗਸਟਰ ‘ਤੇ ਨਾਜਾਇਜ਼ ਹਥਿਆਰਾਂ ਅਤੇ ਕੁੱਟਮਾਰ ਦੇ ਕਈ ਮਾਮਲੇ ਦਰਜ ਹਨ। ਸੁੱਖਾ ਲੁਧਿਆਣਾ ਪੁਲਿਸ ਤੋਂ ਵੀ ਕਈ ਮਾਮਲਿਆਂ ਵਿੱਚ ਭਗੌੜਾ ਰਹਿ ਚੁੱਕਾ ਹੈ। ਫਿਲਹਾਲ ਸੁੱਖਾ ਬਡੇਵਾਲੀਆ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਰਿੱਕੀ ਨਾਂ ਦੇ ਬਦਮਾਸ਼ ਨੇ ਬਡੇਵਾਲੀਆ ਨੂੰ ਗੋਲੀ ਮਾਰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

MORE LATEST NEWS METRO TIMES

Posted on 9th May 2023

Latest Post