ਦਿੱਲੀ ਦੀ ਆਬਕਾਰੀ ਨੀਤੀ ਮਾਮਲੇ ‘ਚ 2 ਦੋਸ਼ੀਆਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ‘ਆਪ’ ਨੇ ਕੀਤੀ ਭਾਜਪਾ ਤੋਂ ਮੁਆਫ਼ੀ ਦੀ ਮੰਗ

Spread the love

ਦਿੱਲੀ ਦੀ ਆਬਕਾਰੀ ਨੀਤੀ ਮਾਮਲੇ ‘ਚ 2 ਦੋਸ਼ੀਆਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ‘ਆਪ’ ਨੇ ਕੀਤੀ ਭਾਜਪਾ ਤੋਂ ਮੁਆਫ਼ੀ ਦੀ ਮੰਗ..

 

ਆਮ ਆਦਮੀ ਪਾਰਟੀ ਨੇ ਆਬਕਾਰੀ ਨੀਤੀ ਮਾਮਲੇ ‘ਚ ਅਦਾਲਤ ਵੱਲੋਂ ਦੋ ਦੋਸ਼ੀਆਂ ਨੂੰ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਐਤਵਾਰ ਨੂੰ ਕਿਹਾ ਕਿ ਇਸ ਮਾਮਲੇ ‘ਚ ਪਾਰਟੀ ‘ਤੇ ‘ਝੂਠੇ’ ਇਲਜ਼ਾਮ ਲਗਾਉਣ ਲਈ ਭਾਜਪਾ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ । ‘ਆਪ’ ਦੀ ਸੀਨੀਅਰ ਨੇਤਾ ਅਤੇ ਕੈਬਨਿਟ ਮੰਤਰੀ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਈ.ਡੀ. ਨੇ ਦੋ ਇਲਜ਼ਾਮ ਲਗਾਏ ਹਨ ਕਿ ਸ਼ਰਾਬ ਕਾਰੋਬਾਰੀਆਂ ਤੋਂ 100 ਕਰੋੜ ਰੁਪਏ ਦੀ ਰਿਸ਼ਵਤ ਲਈ ਗਈ ਹੈ ਅਤੇ ਇਸ ਪੈਸੇ ਦਾ ਇਸਤੇਮਾਲ ਗੋਆ ਚੋਣਾਂ ‘ਚ ਕੀਤਾ ਗਿਆ ਹੈ।

ਆਤਿਸ਼ੀ ਨੇ ਦਾਅਵਾ ਕੀਤਾ ਕਿ ਸ਼ਨੀਵਾਰ ਨੂੰ ਰਾਊਜ ਐਵੇਨਿਊ ਅਦਾਲਤ ਨੇ ਰਾਜੇਸ਼ ਜੋਸ਼ੀ ਅਤੇ ਗੌਤਮ ਮਲਹੋਤਰਾ ਨੂੰ ਜ਼ਮਾਨਤ ਦੇ ਦਿੱਤੀ ਸੀ। ਅਦਾਲਤ ਦੇ ਆਦੇਸ਼ ‘ਚ ਕਿਹਾ ਗਿਆ ਹੈ ਕਿ ਈ.ਡੀ. ਵੱਲੋਂ ਰਿਸ਼ਵਤ ਲਈ ਨਕਦੀ ਦਾ ਲੈਣ-ਦੇਣ ਦਿਖਾਉਣ ਵਾਲਾ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ। ਇਸ ਹੁਕਮ ‘ਚ ਕਿਹਾ ਗਿਆ ਹੈ ਕਿ ਈ.ਡੀ. ਨੇ ਗਵਾਹਾਂ ਦੇ ਕੁਝ ਅਸਪਸ਼ਟ ਬਿਆਨ ਨੱਥੀ ਕੀਤੇ ਹਨ।

 

MORE LATEST NEWS METRO TIMES

 

Posted on 8th May 2023

Latest Post