ਹਾਦਸੇ ਵਾਲੀ ਥਾਂ ‘ਤੇ ਬੋਲਦੇ ਹੋਏ, ਕੋਸਟਾਸ ਕਰਾਮਨਲਿਸ ਨੇ ਕਿਹਾ ਕਿ ਮ੍ਰਿਤਕਾਂ ਦੇ ਸਨਮਾਨ ਲਈ ਉਹ ਹਾਦਸੇ ਦੇ ਕਾਰਨਾਂ ਬਾਰੇ ਅੰਦਾਜ਼ਾ ਨਹੀਂ ਲਗਾਉਣਗੇ ਬਲਕਿ ਉਸਦੀ ਪੂਰੀ ਜਾਂਚ ਕੀਤੀ ਜਾਵੇਗੀ
ਇਹ ਭਿਆਨਕ ਹਾਦਸਾ ਉੱਤਰੀ ਗ੍ਰੀਸ ਵਿੱਚ ਹੋਇਆ ਸੀ। ਏਥਨਜ਼ ਤੋਂ ਉੱਤਰੀ ਸ਼ਹਿਰ ਥੇਸਾਲੋਨੀਕੀ ਜਾ ਰਹੀ ਇੱਕ ਯਾਤਰੀ ਰੇਲਗੱਡੀ ‘ਤੇ ਮਾਲਗੱਡੀ ਵਿਚਕਾਰ ਹੋਈ ਸੀ ਟੱਕਰ। ਇਹ ਭਿਆਨਕ ਹਾਦਸਾਂ ਲਾਰੀਸਾ ਸ਼ਹਿਰ ਦੇ ਨੇੜੇ ਮੰਗਲਵਾਰ ਦੀ ਰਾਤ ਨੂੰ ਹੋਇਆ ਸੀ। ਇਸ ਹਾਦਸੇ ਵਿੱਚ ਮ੍ਰਿਤਕਾਂ ਗਿਣਤੀ ਵੱਧ ਕੇ ਹੋਈ 38।
ਕਰਾਮਾਨਲਿਸ ਨੇ ਕਿਹਾ ਕਿ ਉਨਾਂ ਲੱਗਦਾ ਹੈ ਕਿ ਅਜਿਹੀ ਘਟਨਾ ਕਾਰਨ ਉਨਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਅਸਤੀਫਾ ਦੇਣ ਤੋਂ ਪਹਿਲਾਂ, ਟਰਾਂਸਪੋਰਟ ਮੰਤਰੀ ਨੇ ਸਹੁੰ ਖਾਧੀ ਕਿ ਹਾਦਸੇ ਦੀ ਜਾਂਚ ‘ਪਾਰਦਰਸ਼ਤਾ’ ਨਾਲ ਹੋਵੇਗੀ।
Posted on 2nd March 2023