ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਨੂੰ ਥੋੜ੍ਹੀ ਦੇ ਵਿਚ ਮਾਨਸਾ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਪੰਜਾਬ ਪੁਲਿਸ ਬੁਲੇਟ ਪਰੂਫ ਗੱਡੀ ਵਿਚ ਉਸ ਨੂੰ ਸਖਤ ਸੁਰੱਖਿਆ ਨਾਲ ਖਰੜ ਤੋਂ ਮਾਨਸਾ ਲੈ ਗਈ ਹੈ। ਪੰਜਾਬ ਪੁਲਿਸ ਲਾਰੈਂਸ ਦਾ ਅਜੇ ਹੋਰ ਰਿਮਾਂਡ ਮੰਗੇਗੀ। ਇਸ ਤੋਂ ਪਹਿਲਾਂ ਉਸ ਦਾ ਲਗਭਗ 12 ਦਿਨ ਦਾ ਰਿਮਾਂਡ ਪੁਲਿਸ ਨੂੰ ਮਿਲ ਚੁੱਕਾ ਹੈ।
ਲਾਰੈਂਸ ਨੂੰ ਪੰਜਾਬ ਪੁਲਿਸ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਹੈ। ਉਸ ਦੇ ਕਹਿਣ ‘ਤੇ ਹੀ ਮੂਸੇਵਾਲਾ ਦੀ ਹੱਤਿਆ ਕੀਤੀ ਗਈ ਸੀ ਜਿਸ ਦੀ ਸਾਜ਼ਿਸ਼ ਜੇਲ੍ਹ ਵਿਚ ਬੰਬ ਗੈਂਗਸਟਰ ਨਾਲ ਮਿਲ ਕੇ ਲਾਰੈਂਸ ਨੇ ਹੀ ਰਚੀ ਸੀ।
ਲਾਰੈਂਸ ਤੋਂ ਪੁੱਛਗਿਛ ਵਿਚ ਪਤਾ ਲੱਗਾ ਕਿ ਉਸ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਰਚੀ। ਇਸ ਲਈ ਉਸ ਨੇ ਕੈਨੇਡਾ ਬੈਠੇ ਸਾਥੀ ਗੈਂਗਸਟਰ ਗੋਲਡੀ ਬਰਾੜ ਭਾਈ ਅਨਮੋਲ ਤੇ ਭਾਣਜੇ ਸਚਿਨ ਨੂੰ ਟਾਸਕ ਸੌਂਪਿਆ ਜਿਸ ਦੇ ਬਾਅਦ ਇਨ੍ਹਾਂ ਗੈਂਗਸਟਰਾਂ ਨੇ ਸ਼ਾਰਪ ਸ਼ੂਟਰਾਂ ਦਾ ਇੰਤਜ਼ਾਮ ਕੀਤਾ ਜਿਸ ਦੇ ਬਾਅਦ ਇਸ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ ਗਿਆ।
Posted on 27th June 2022