CM ਮਾਨ ਨੇ ਧੂਰੀ ‘ਚ ਵਪਾਰੀਆਂ ਨਾਲ ਕੀਤੀ ਗੱਲਬਾਤ, ਕਿਹਾ- ਜਲਦ ਆਵੇਗੀ ਨਵੀਂ ਉਦਯੋਗਿਕ ਨੀਤੀ

Spread the love

ਸੰਗਰੂਰ : ਪੰਜਾਬ ਵਿਧਾਨ ਸਭਾ ਚੋਣਾਂ ‘ਚ ਜ਼ਬਰਦਸਤ ਜਿੱਤ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀਆਂ ਨਜ਼ਰਾਂ ਸੰਗਰੂਰ ਉਪ ਚੋਣਾਂ ‘ਤੇ ਟਿਕੀਆਂ ਹੋਈਆਂ ਹਨ। ਸੰਗਰੂਰ ਉਪ ਚੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਪ੍ਰਚਾਰ ਕਰ ਰਹੇ ਹਨ। ਇਸ ਦੇ ਨਾਲ ਹੀ ਅੱਜ ਸੀਐਮ ਮਾਨ ਨੇ ਧੂਰੀ ਵਿੱਚ ਵਪਾਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਦਯੋਗਿਕ ਨੀਤੀ ਤਿਆਰ ਕੀਤੀ ਜਾ ਰਹੀ ਹੈ।

ਇਸ ਦੀ ਵਪਾਰੀਆਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇਗੀ। ਤੁਹਾਨੂੰ ਇਸ ਦਾ ਹਿੱਸਾਦਾਰ ਬਣਾਇਆ ਜਾਵੇਗਾ। ਜਿੱਥੇ ਸਮੱਸਿਆ ਹੋਵੇਗੀ, ਉੱਥੇ ਹੱਲ ਵੀ ਹੋਵੇਗਾ। ਇਸ ਨੀਤੀ ਵਿੱਚ ਸਿੰਗਲ ਵਿੰਡੋ ਸਿਸਟਮ ਹੋਵੇਗਾ। ਅਸੀਂ ਇੱਕ ਪੋਰਟਲ ਬਣਾਵਾਂਗੇ, ਤੁਸੀਂ ਸਾਰਾ ਕੰਮ ਆਨਲਾਈਨ ਕਰਵਾ ਸਕਦੇ ਹੋ।

ਸੰਗਰੂਰ ਵਿੱਚ ਬਣੇਗਾ ਮੈਡੀਕਲ ਕਾਲਜ
ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਕਿ ਅਸੀਂ ਜਲਦੀ ਹੀ ਸੰਗਰੂਰ ਵਿੱਚ ਮੈਡੀਕਲ ਕਾਲਜ ਬਣਾਵਾਂਗੇ। ਇਸ ਦੇ ਨਾਲ ਧੂਰੀ ਦੇ ਲੋਕਾਂ  ਲਈ ਖੇਲੋ ਇੰਡੀਆ ਦਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ। ਧੂਰੀ ਵਿੱਚ ਮੁੱਖ ਮੰਤਰੀ ਦਾ ਦਫ਼ਤਰ ਵੀ ਬਣਾਵਾਂਗੇ। ਅਜਿਹੇ ‘ਚ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਲਈ ਚੰਡੀਗੜ੍ਹ ਨਹੀਂ ਆਉਣਾ ਪਵੇਗਾ। ਚੰਡੀਗੜ੍ਹ ਦੀ ਖੱਜਲ ਖੁਆਰੀ ਬੰਦ ਕਰਾਂਗੇ। ਉਹ ਉੱਥੇ ਹੀ ਕੰਮ ਆਸਾਨੀ ਨਾਲ ਕਰਵਾ ਸਕਦਾ ਹੈ। ਦੂਜੇ ਪਾਸੇ ਸੀਐਮ ਮਾਨ ਨੇ ਵੀ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ।

Posted on 20th June 2022

Latest Post