ਮੁਹਾਲੀ : ਚੇਨਈ ਵਿਚ ਹੋ ਰਹੀਆਂ ਇੰਟਰ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ ‘ਚ ਪੰਜਾਬੀਆਂ ਨੇ ਮਾਰਕਾ ਮਾਰਿਆ ਹੈ ਅਤੇ ਇਨ੍ਹਾਂ ਖੇਡਾਂ ਦੇ ਚੌਥੇ ਦਿਨ ਪੰਜਾਬ ਦੀ ਝੋਲੀ ਵਿਚ ਇੱਕ ਚਾਂਦੀ ਅਤੇ ਦੋ ਸੋਨੇ ਦੇ ਤਮਗ਼ੇ ਪਾਏ ਹਨ।
ਦੱਸ ਦੇਈਏ ਕਿ ਪੰਜਾਬ ਦੇ ਕਿਰਪਾਲ ਸਿੰਘ ਨੇ ਡਿਸਕਸ ਥ੍ਰੋ ਵਿਚ ਆਪਣਾ ਹੀ ਪੁਰਾਣ ਰਿਕਾਰਡ ਤੋੜਿਆ ਹੈ ਅਤੇ ਉਨ੍ਹਾਂ ਨੇ ਜਿੱਤ ਦਰਜ ਕਰਦਿਆਂ ਸੋਨੇ ਦੇ ਦੋ ਤਮਗ਼ੇ ਆਪਣੇ ਨਾਮ ਕੀਤੇ ਹਨ। ਕਿਰਪਾਲ ਸਿੰਘ ਨੇ 60.31 ਮੀਟਰ ਡਿਸਕਸ ਥ੍ਰੋ ਸੁੱਟ ਕੇ ਆਪਣੇ ਹੀ 6 ਸਾਲ ਪੁਰਾਣੇ ਅੰਕੜੇ ਵਿੱਚ ਸੁਧਾਰ ਕੀਤਾ। ਇਸ ਤਰ੍ਹਾਂ ਹੀ ਪੰਜਾਬ ਦੀ ਦੌੜਾਕ ਟਵਿੰਕਲ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟਵਿੰਕਲ ਨੇ 800 ਮੀਟਰ ਦੌੜ ਵਿਚ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਅਤੇ ਸੂਬੇ ਭਰ ਦਾ ਨਾਮ ਰੌਸ਼ਨ ਕੀਤਾ ਹੈ।
Posted on 14th June 2022