ਸੋਰਵ ਗਾਂਗੁਲੀ ਨੇ ਨਹੀਂ ਦਿੱਤਾ BCCI ਦੇ ਪ੍ਰਧਾਨ ਵੱਜੋਂ ਅਸਤੀਫਾ, ਵਾਇਰਲ ਦਾਅਵਾ ਫ਼ਰਜ਼ੀ ਹੈ

Spread the love

ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੋਸਟ ਵਿਚ ਸਾਬਕਾ ਭਾਰਤੀ ਕ੍ਰਿਕੇਟਰ ਸੌਰਵ ਗਾਂਗੁਲੀ ਦੀ ਤਸਵੀਰ ਇਸਤੇਮਾਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੌਰਵ ਗਾਂਗੁਲੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸੌਰਵ ਗਾਂਗੁਲੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ। ਵਾਇਰਲ ਇਹ ਪੋਸਟ ਫ਼ਰਜ਼ੀ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ NZ Punjabi News ਨੇ 1 ਜੂਨ 2022 ਨੂੰ ਸੌਰਵ ਗਾਂਗੁਲੀ ਦੀ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, “ਸੌਰਵ ਗਾਗੁਲੀ ਨੇ BCCI ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ”

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

“ਦੱਸ ਦਈਏ ਕਿ ਸੌਰਵ ਗਾਂਗੁਲੀ ਨੇ 1 ਜੂਨ 2022 ਨੂੰ ਟਵੀਟ ਕਰਦਿਆਂ ਜ਼ਿੰਦਗੀ ਵਿੱਚ ਕੁਝ ਨਵਾਂ ਕੀਤੇ ਜਾਣ ਦੀ ਘੋਸ਼ਣਾ ਕੀਤੀ ਸੀ। ਹਾਲਾਂਕਿ ਉਨ੍ਹਾਂ ਵੱਲੋਂ BCCI ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਕੋਈ ਗੱਲ ਨਹੀਂ ਕੀਤੀ ਸੀ ਪਰ ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਸੌਰਵ ਗਾਂਗੁਲੀ ਦੇ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਸਨ। ਕਈ ਮੀਡੀਆ ਸੰਸਥਾਨਾਂ ਅਤੇ ਸੋਸ਼ਲ ਮੀਡੀਆ ਯੂਜ਼ਰਾਂ ਨੇ ਦਾਅਵਾ ਕੀਤਾ ਕਿ ਸੌਰਵ ਗਾਂਗੁਲੀ ਨੇ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।”

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਕਿ ਜੇਕਰ ਸੌਰਵ ਗਾਂਗੁਲੀ ਵੱਲੋਂ ਅਜਿਹਾ ਕੋਈ ਫੈਸਲਾ ਲਿਆ ਗਿਆ ਹੁੰਦਾ ਤਾਂ ਹੁਣ ਤੱਕ ਉਸਨੇ ਚਰਚਾ ਦਾ ਰੂਪ ਧਾਰ ਲੈਣਾ ਸੀ ਪਰ ਸਾਨੂੰ ਅਜੇਹੀ ਕੋਈ ਖਬਰ ਨਹੀਂ ਮਿਲੀ ਜਿਸਨੇ ਇਸ ਦਾਅਵੇ ਦੀ ਪੁਸ਼ਟੀ ਕੀਤੀ ਕਿ ਸੌਰਵ ਗਾਂਗੁਲੀ ਨੇ BCCI ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹਾਂ ਸਾਨੂੰ ਅਜਿਹੀਆਂ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਕਿ ਸਾਬਕਾ ਕ੍ਰਿਕੇਟਰ ਨੇ ਇੱਕ ਐਜੂਕੇਸ਼ਨਲ App ਨੂੰ ਲੌਂਚ ਕਰਨ ਦਾ ਐਲਾਨ ਕੀਤਾ ਹੈ।

India Today ਦੀ ਰਿਪੋਰਟ ਮੁਤਾਬਕ ਸਾਬਕਾ ਭਾਰਤੀ ਟੀਮ ਦੇ ਕਪਤਾਨ ਸੌਰਵ ਗਾਂਗੁਲੀ ਨੇ ਇਕ ਐਜੂਕੇਸ਼ਨ ਐਪ ਨੂੰ ਲਾਂਚ ਕੀਤੇ ਜਾਣ ਦਾ ਐਲਾਨ ਕੀਤਾ ਹੈ।

ਹੋਰ ਸਰਚ ਕਰਨ ਦੌਰਾਨ ਸਾਨੂੰ ਬਿਜ਼ਨਸ ਸਟੈਂਡਰਡ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਮੁਤਾਬਕ ਸੌਰਵ ਗਾਂਗੁਲੀ ਨੇ ਨੋਇਡਾ ਆਧਾਰਿਤ ਸਟਾਰਟਅੱਪ ਕੰਪਨੀ ClassPlus ਨਾਲ ਕਰਾਰ ਕੀਤਾ ਹੈ। ਰਿਪੋਰਟ ਮੁਤਾਬਕ ਸੌਰਵ ਗਾਂਗੁਲੀ ਦੇ ਟਵੀਟ ਤੋਂ ਬਾਅਦ ਅਟਕਲਾਂ ਸ਼ੁਰੂ ਹੋ ਗਈਆਂ ਕਿ ਸੌਰਵ ਗਾਂਗੁਲੀ ਨੇ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਪਰ ਸੌਰਵ ਗਾਂਗੁਲੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਅਸਤੀਫ਼ਾ ਨਹੀਂ ਦਿੱਤਾ ਹੈ। ਇਸ ਰਿਪੋਰਟ ਮੁਤਾਬਕ ਸੌਰਵ ਗਾਂਗੁਲੀ ਦਾ ਕਾਰਜਕਾਲ ਇਸ ਸਾਲ ਸਿਤੰਬਰ ਵਿਚ ਪੂਰਾ ਹੋਵੇਗਾ।

ਦੱਸ ਦਈਏ ਸਾਨੂੰ ਇਸ ਦਾਅਵੇ ਨੂੰ ਲੈ ਕੇ ANI ਦਾ ਟਵੀਟ ਮਿਲਿਆ। ANI ਦੇ ਟਵੀਟ ਵਿਚ BCCI ਦੇ ਸਕੱਤਰ ਜੈ ਸ਼ਾਹ ਦੇ ਹਵਾਲਿਓਂ ਸੌਰਵ ਗਾਂਗੁਲੀ ਦੇ ਬੀਸੀਸੀਆਈ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਖ਼ਬਰਾਂ ਨੂੰ ਫ਼ਰਜ਼ੀ ਦੱਸਿਆ ਗਿਆ।

Posted on 7th June 2022

Latest Post