ਇੱਕ ਵਾਰ ਫੇਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੇਅਦਬੀ ਦੀ ਕੋਸ਼ਿਸ਼ ਸਰੋਵਰ ਵਿੱਚ ਸੁੱਟਣ ਲੱਗਿਆ ਸੀ ਤੰਬਾਕੂ ਕੀਤਾ ਕਾਬੂ

Spread the love

ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਨੌਜਵਾਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਾਸਕ ਫੋਰਸ ਦੇ ਸੇਵਾਦਾਰਾਂ ਨੇ ਫੜ ਲਿਆ। ਨੌਜਵਾਨ ਚੰਡੀਗੜ੍ਹ ਦਾ ਦੱਸਿਆ ਜਾ ਰਿਹਾ ਹੈ। ਨੌਜਵਾਨ ਨੇ ਮੂੰਹ ਤੋਂ ਤੰਬਾਕੂ ਕੱਢ ਕੇ ਸਰੋਵਰ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ। ਥਾਣਾ ਈ-ਡਵੀਜ਼ਨ ਦੀ ਪੁਲਿਸ ਨੇ ਦੋਸ਼ੀ ਖਿਲਾਫ 295 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Golden Temple | Harimandir Sahib, Amritsar - Heaven on Earth

 

ਸੇਵਾਦਾਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਸੇਵਕ ਗੁਰਪ੍ਰੀਤ ਸਿੰਘ ਨਾਲ ਗੋਲਡਨ ਟੈਂਪਲ ਦੀ ਪਰਿਕਰਮਾ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਇੱਕ ਨੌਜਾਵਨ ਨੂੰ ਬੇਰੀ ਬਾਬਾ ਬੁੱਢਾ ਸਾਹਿਬ ਕੋਲ ਦੇਖਿਆ। ਨੌਜਵਾਨ ਸਰੋਵਰ ਕੋਲ ਬੈਠਾ ਸੀ। ਇਸੇ ਦੌਰਾਨ ਨੌਜਵਾਨ ਨੇ ਆਪਣੇ ਮੂੰਹ ਤੋਂ ਤੰਬਾਕੂ ਕੱਢਿਆ ਤੇ ਸਰੋਵਰ ਵਿਚ ਸੁੱਟਣ ਲੱਗਾ। ਉਨ੍ਹਾਂ ਨੇ ਤੁਰੰਤ ਐਕਸ਼ਨ ਲੈਂਦਿਆਂ ਨੌਜਵਾਨ ਨੂੰ ਫੜ ਲਿਆ। ਨੌਜਵਾਨ ਤੋਂ ਪੁੱਛਗਿਛ ਕੀਤੀ ਗਈ ਪਰ ਉਸ ਨੇ ਕੁਝ ਨਹੀਂ ਦੱਸਿਆ। ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

Posted on 7th June 2022

Latest Post