ਨਾਭਾ ਦੇ ਪਿੰਡ ਮੈਹਸ ਵਿਚ ਨਸ਼ਿਆਂ ਖਿਲਾਫ ਜਾਗਰੂਕਤਾ ਕੈਂਪ ਵਿਚ ਪਹੁੰਚੇ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਇਕ ਨੌਜਵਾਨ ਦੇ ਤਿੱਖੇ ਸਵਾਲਾਂ ਉਤੇ ਭੜਕ ਗਏ ਤੇ ਨੌਜਵਾਨ ਨੂੰ ਚੁਣੌਤੀ ਦੇ ਦਿੱਤੀ।
ਅਸਲ ਵਿਚ, ਇਸ ਕੈਂਪ ਦੌਰਾਨ ਪਿੰਡ ਦੇ ਇੱਕ ਵਸਨੀਕ ਸਰਕਾਰੀ ਮੁਲਾਜ਼ਮ ਨੇ ਮਾਈਕ ‘ਤੇ ਆ ਕੇ ਵਿਧਾਇਕ ਨੂੰ ਨਸ਼ੇ ਦੇ ਮੁੱਦੇ ਦੀ ਗੰਭੀਰਤਾ ਨੂੰ ਸਮਝਣ ਦੀ ਅਪੀਲ ਕੀਤੀ ਤਾਂ ਵਿਧਾਇਕ ਭੜਕ ਗਏ ਤੇ ਉਨ੍ਹਾਂ ਨੂੰ ਮੁਸ਼ਕਲ ਨਾਲ ਸ਼ਾਂਤ ਕੀਤਾ ਗਿਆ।
ਇਸ ਮਾਮਲੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਸਰਕਾਰੀ ਅਧਿਆਪਕ ਗੁਰਪ੍ਰੀਤ ਸਿੰਘ ਵੜੈਚ ਨੇ ਵਿਧਾਇਕ ਨੂੰ ਸਵਾਲ ਕੀਤੇ ਕਿ ਇਸ ਪਿੰਡ ਵਿਚ ਨਸ਼ੇ ਦੇ ਦੈਂਤ ਨੇ ਕਿੰਨੇ ਹੀ ਘਰ ਬਰਬਾਦ ਕਰ ਛੱਡੇ ਹਨ ਤੇ ਹੁਣ ਤਾਂ ਬੱਚੇ ਵੀ ਇਸ ਦੀ ਚਪੇਟ ਚ ਆ ਰਹੇ ਹਨ।
ਉਸ ਨੇ ਦੱਸਿਆ ਕਿ ਮਜੀਠੀਆ ਹਲਕੇ ਵਿਚ ਨਸ਼ਿਆਂ ਦੀ ਗੱਲ ਕੀਤੀ ਜਾਂਦੀ ਹੈ ਪਰ ਇਥੇ ਆ ਕੇ ਵੇਖੋ ਘਰ-ਘਰ ਨਸ਼ਾ ਵਿਕ ਰਿਹਾ ਹੈ।
ਇਸ ’ਤੇ ਵਿਧਾਇਕ ਦੇਵ ਮਾਨ ਗੁੱਸੇ ਵਿਚ ਆ ਗਏ ਤੇ ਮੋਹਤਬਰਾ ਨੇ ਵਿਧਾਇਕ ਨੂੰ ਸ਼ਾਂਤ ਕੀਤਾ।
Posted on 6th June 2022