ਗਾਇਕ ਮਨਕੀਰਤ ਔਲਖ ਨੂੰ ਮਿਲੀ ਧਮਕੀ, ਗੌਂਡਰ ਬ੍ਰਦਰਜ਼ ਨਾਮ ਦੇ ਫੇਸਬੁੱਕ ਪੇਜ਼ ਤੋਂ ਪੋਸਟ ਵਾਇਰਲ

Spread the love

ਚੰਡੀਗੜ੍ਹ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਹੁਣ ਸਿੱਧੂ ਮੂਸੇ ਵਾਲਾ ਕਤਲ ਮਾਮਲੇ ’ਚ ਵਿੱਕੀ ਗੌਂਡਰ ਗਰੁੱਪ ਦੀ ਇਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ’ਚ ਵਿੱਕੀ ਗੌਂਡਰ ਗਰੁੱਪ ਨੇ ਮਨਕੀਰਤ ਔਲਖ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦਾ ਜ਼ਿੰਮੇਵਾਰ ਠਹਿਰਾਇਆ ਹੈ।

ਗੌਂਡਰ ਐਂਡ ਬ੍ਰਦਰਜ਼ ਨਾਂ ਦੇ ਫੇਸਬੁੱਕ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਗਿਆ ‘‘ਸਤਿ ਸ੍ਰੀ ਅਕਾਲ ਸਾਰੇ ਵੀਰਾਂ ਤੇ ਭੈਣਾਂ ਨੂੰ, ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ।

ਅੱਜ ਜੋ ਹੋਇਆ, ਉਹ ਬਹੁਤ ਸ਼ਰਮਨਾਕ ਹੋਇਆ। ਇਹ ਜੋ ਵੀ ਸਿੱਧੂ ਮੂਸੇਵਾਲਾ ਨਾਲ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਜ਼ਿੰਮੇਵਾਰੀ ਚੁੱਕੀ ਜਾਂਦੇ, ਇਹ ਕਤਲ ਸਿਰਫ਼ ਪੈਸਿਆਂ ਪਿੱਛੇ ਹੋਇਆ।

ਇਹ ਕਤਲ ਕਰਵਾਉਣ ਵਾਲਾ ਹੋਰ ਕੋਈ ਨਹੀਂ ਮਨਕੀਰਤ ਔਲਖ ਹੈ। ਨਾਲ ਜਿੰਨੇ ਵੀ ਸਿੰਗਰ ਨੇ ਸਾਰਿਆਂ ਦੀ ਨਿੱਜੀ ਜਣਕਾਰੀ ਸਾਂਝੀ ਕਰਦਾ, ਉਹ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨਾਲ ਪੈਸੇ ਹਰ ਸਿੰਗਰ ਤੋਂ ਜਾਂਦੇ ਲਾਰੈਂਸ ਬਿਸ਼ਨੋਈ ਨੂੰ। ਮਨਕੀਰਤ ਔਲਖ ਦੀ ਸੁਰੱਖਿਆ ਵਾਪਸ ਨਹੀਂ ਲਈ ਕਿਉਂ?

ਗੱਲ ਸੋਚਣ ਵਾਲੀ ਹੈ, ਸ਼ਰਮ ਕਰੋ ਕੁਝ ਪੈਸਿਆਂ ਪਿੱਛੇ ਹੀਰੇ ਵਰਗਾ ਮਾਂ ਦਾ ਪੁੱਤ ਖੋਹ ਲਿਆ। ਬਾਕੀ ਤੂੰ ਹੁਣ ਇੰਤਜ਼ਾਰ ਕਰ, ਤੇਰੇ ਬਾਹਰ ਰਹਿੰਦੇ ਗੋਲਡੀ ਦਾ ਤੇ ਤੇਰਾ ਇੰਤਜ਼ਾਮ ਪੱਕਾ ਕਰਨਾ,

ਇਹੋ ਜਿਹਾ ਕਿੱਲ ਠੋਕਾਂਗੇ ਤੇਰੀਆਂ ਫੱਟੀਆਂ ’ਚ ਮੁੜ ਕੇ ਕਿਸੇ ਨੇ ਇਹ ਹਰਕਤ ਕਰਨ ਲੱਗਿਆਂ 100 ਵਾਰ ਸੋਚਣਾ। ਬਾਕੀ ਸਾਡੀ ਬੇਨਤੀ ਹੈ ਜਾਂਚ ਜ਼ਰੂਰ ਹੋਵੇ, ਜੇ ਅਸੀਂ ਕੀਤੀ ਫਿਰ ਸਭ ਨੂੰ ਪਤਾ ਕੀ ਹੋਣਾ।

ਸਾਡਾ ਨਿੱਜੀ ਕੋਈ ਸਬੰਧ ਨਹੀਂ ਹੈ ਸਿੱਧੂ ਨਾਲ, ਬਸ ਇਕ ਮਾਂ ਦਾ ਪੁੱਤ ਗਿਆ, ਇਸ ਦਾ ਦੁੱਖ ਹੈ। ਬਾਕੀ ਇਹ ਜਿਹੜੀ ਘਟੀਆ ਗੱਲ ਆਖੀ ਹੈ ਇਨ੍ਹਾਂ ਨੇ,

ਉਸ ਦਾ ਸਾਡੇ ਗਰੁੱਪ ਨਾਲ ਕੋਈ ਸਬੰਧ ਨਹੀਂ ਸੀ ਤੇ ਇਹ ਸਭ ਝੂਠ ਹੈ। ਬਾਕੀ ਇਨ੍ਹਾਂ ਦਾ ਪੁਰਾਣਾ ਪੇਸ਼ਾ ਕਤਲ ਕਰਕੇ ਆਪਣੇ ਮਾਰੇ ਹੋਏ ਬੰਦਿਆਂ ਦਾ ਵੀ ਇਸਤੇਮਾਲ ਕਰਨਾ,

ਜਿਹੜੇ ਇਹ ਅੰਕਿਤ ਭਾਡੂ ਦੇ ਐਨਕਾਊਂਟਰ ’ਚ ਹੱਥ ਸੀ ਗੁਰਲਾਲ ਬਰਾੜ ਦਾ ਨੁਕਸਾਨ ਕਰਾਇਆ ਬਹੁਤ ਘਟੀਆ ਬੰਦੇ, ਪੈਸੇ ਪਿੱਛੇ ਤਾਂ ਆਪਣੀ ਮਾਂ ਨੂੰ ਵੀ ਕਰ ਦੇਣ, ਕੋਈ ਨਾ ਬਾਕੀ ਜਲਦੀ ਮੁਲਾਕਾਤ ਹੋਵੇਗੀ।’’

Posted on 30th May 2022

Latest Post