ਜਿਮਨੀ ਚੋਣਾਂ ਨੂੰ ਲੈ ਕੇ ਸੰਗਰੂਰ ਹਲਕਾ ਚਰਚਾ ਵਿੱਚ , ਇਸ ਸੀਟ ਨੇ ਪੰਜਾਬ ਨੂੰ ਦਿੱਤੇ ਹਨ ਤਿੰਨ ਮੁੱਖ ਮੰਤਰੀ।

Spread the love
ਲੁਧਿਆਣਾ (ਹਿਤੇਸ਼)— ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਨੇ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਭਗਵੰਤ ਮਾਨ ਵੱਲੋਂ ਸੀਟ ਸੰਗਰੂਰ ਤੋਂ ਅਸਤੀਫ਼ਾ ਦੇਣ ਦੇ ਕਾਰਨ ਹੋਣ ਜਾ ਰਹੀ ਉੱਪ ਚੋਣ ਨੂੰ ਲੈ ਕੇ ਸੰਗਰੂਰ ਲੋਕ ਸਭਾ ਸੀਟ ਇਨੀਂ ਦਿਨੀਂ ਕਾਫ਼ੀ ਚਰਚਾ ‘ਚ ਹੈ। ਜੇਕਰ ਇਸ ਸੀਟ ਨਾਲ ਜੁੜੇ ਸਿਆਸੀ ਇਤਿਹਾਸ ‘ਤੇ ਨਜ਼ਰ ਪਾਈ ਜਾਵੇ ਤਾਂ ਸੰਸਦ ਮੈਂਬਰ ਰਹੇ ਸੁਰਜੀਤ ਸਿੰਘ ਬਰਨਾਲਾ ਅਤੇ ਭਗਵੰਤ ਮਾਨ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚ ਚੁੱਕੇ ਹਨ। ਇਸ ਦੇ ਇਲਾਵਾ ਸੰਗਰੂਰ ਲੋਕ ਸਭਾ ਸੀਟ ਦੇ ਅਧੀਨ ਆਉਂਦੇ ਲਹਿਰਾਗਾਗਾ ਤੋਂ ਵਿਧਾਇਕ ਬਣ ਕੇ ਰਾਜਿੰਦਰ ਕੌਰ ਭੱਠਲ ਵੀ ਮੁੱਖ ਮੰਤਰੀ ਰਹੇ ਹਨ। ਹਾਲਾਂਕਿ ਬਰਨਾਲਾ ਦੇ ਪਰਿਵਾਰ ਦਾ ਸਿਆਸੀ ਭਵਿੱਖ ਲਗਭਗ ਖ਼ਤਮ ਹੋ ਚੁੱਕਾ ਹੈ ਅਤੇ ਭੱਠਲ ਦੂਜੀ ਵਾਰ ਚੋਣਾਂ ਹਾਰ ਗਈ ਹੈ।
ਸੰਗਰੂਰ ਲੋਕ ਸਭਾ ਸੀਟ ਨਾਲ ਜੁੜਿਆ ਅਹਿਮ ਪਹਿਲੂ ਇਹ ਵੀ ਹੈ ਕਿ ਇਥੋਂ ਦੇ ਸੰਸਦ ਮੈਂਬਰ ਕੇਂਦਰੀ ਮੰਤਰੀ ਵੀ ਰਹੇ ਹਨ, ਜਿਨ੍ਹਾਂ ‘ਚ ਸੁਰਜੀਤ ਬਰਨਾਲਾ, ਬਲਵੰਤ ਸਿੰਘ ਰਾਮੂਵਾਲੀਆ ਅਤੇ ਸੁਖਦੇਵ ਸਿੰਘ ਢੀਂਡਸਾ ਦਾ ਨਾਂ ਸ਼ਾਮਲ ਹੈ, ਇਨ੍ਹਾਂ ‘ਚੋਂ ਬਰਨਾਲਾ ਤਾਂ ਕਈ ਸੂਬਿਆਂ ਦੇ ਗਵਰਨਰ ਰਹਿ ਚੁੱਕੇ ਹਨ।

Posted on 28th May 2022

Latest Post