ਪੋਰਟਲੈਂਡ
ਅਮਰੀਕਾ ਦੇ ਸ਼ਹਿਰ ਪੋਰਟਲੈਂਡ ਵਿੱਚ ਇੱਕ ਜਿਊਰੀ ਨੇ ‘ਹਾਊ ਟੂ ਮਰਡਰ ਯੂਅਰ ਹਸਬੈਂਡ’ ਨਾਮਕ ਕਿਤਾਬ ਲਿਖਣ ਵਾਲੀ 71 ਸਾਲਾ ਨਾਵਲਕਾਰ ਨੈਨਸੀ ਕੈਂਪਟਨ-ਬੋਫੀ, ਨੂੰ ਆਪਣੇ ਪਤੀ ਦੇ ਕਤਲ ਦਾ ਦੋਸ਼ੀ ਠਹਿਰਾਇਆ ਹੈ। ਦ ਗਾਰਡੀਅਨ ਦੀ ਰਿਪੋਰਟ ਅਨੁਸਾਰ 12 ਵਿਅਕਤੀਆਂ ਦੀ ਜਿਊਰੀ ਨੇ 63 ਸਾਲਾ ਸ਼ੈੱਫ ਡੈਨੀਅਲ ਬੋਟੀ ਦੀ ਮੌਤ ‘ਤੇ 2 ਦਿਨਾਂ ਤੱਕ ਵਿਚਾਰ-ਵਟਾਂਦਰੇ ਤੋਂ ਬਾਅਦ ਬੁੱਧਵਾਰ ਨੂੰ ਨੈਨਸੀ ਕੈਂਪਏਨ-ਬੋਫੀ ਨੂੰ ਦੂਜੇ ਦਰਜੇ ਦਾ ਦੋਸ਼ੀ ਪਾਇਆ। ਸ਼ੈੱਫ ਡੈਨੀਅਲ ਬੋਫੀ ਜੂਨ 2018 ਵਿੱਚ ਅਮਰੀਕਾ ਦੇ ਓਰੇਗਨ ਕਿਉਲਿਨਰੀ ਇੰਸਟੀਚਿਊਟ ਦੇ ਅੰਦਰ ਮ੍ਰਿਤਕ ਪਾਏ ਗਏ ਸੀ, ਜਿੱਥੇ ਉਹ ਕੰਮ ਕਰਦੇ ਸਨ।
ਵਕੀਲਾਂ ਨੇ ਜਿਊਰੀ ਮੈਂਬਰਾਂ ਨੂੰ ਦੱਸਿਆ ਕਿ ਨੈਨਸੀ ਪੈਸੇ ਅਤੇ ਜੀਵਨ ਬੀਮਾ ਪਾਲਿਸੀ ਤੋਂ ਪ੍ਰੇਰਿਤ ਸੀ। ਹਾਲਾਂਕਿ, ਨੈਨਸੀ ਨੇ ਆਪਣੇ ਪਤੀ ਦੇ ਕਤਲ ਪਿੱਛੇ ਕੋਈ ਕਾਰਨ ਹੋਣ ਤੋਂ ਇਨਕਾਰ ਕੀਤਾ ਹੈ। ਉਸ ਦਾ ਕਹਿਣਾ ਸੀ ਕਿ ਮਿਸਟਰ ਬੌਫੀ ਦੀ ਰਿਟਾਇਰਮੈਂਟ ਬੱਚਤ ਦੇ ਇੱਕ ਹਿੱਸੇ ਨੂੰ ਕੈਸ਼ ਇਨ ਕਰਨ ਨਾਲ ਉਸ ਦੀਆਂ ਵਿੱਤੀ ਸਮੱਸਿਆਵਾਂ ਦਾ ਕਾਫ਼ੀ ਹੱਦ ਤੱਕ ਹੱਲ ਹੋ ਗਿਆ ਸੀ। ਵਕੀਲਾਂ ਨੇ ਕਿਹਾ ਕਿ ਨੈਨਸੀ ਕੋਲ ਬੰਦੂਕ ਦਾ ਉਹੀ ਮੇਕ ਅਤੇ ਮਾਡਲ ਸੀ, ਜੋ ਉਸਦੇ ਪਤੀ ਨੂੰ ਮਾਰਨ ਲਈ ਵਰਤੀ ਗਈ ਸੀ। ਉਸ ਨੂੰ ਨਿਗਰਾਨੀ ਕੈਮਰੇ ਦੀ ਫੁਟੇਜ ਵਿੱਚ ਓਰੇਗਨ ਕਲਿਨਰੀ ਇੰਸਟੀਚਿਊਟ ਤੋਂ ਆਉਂਦੇ ਅਤੇ ਜਾਂਦੇ ਵੀ ਦੇਖਿਆ ਗਿਆ ਸੀ।