ਧਿਆਣ ਨਾਲ ਇੰਨਾ ਮੈਲੇ-ਕੁਚੈਲੇ ਕੱਪੜੇ ਪਾਈ ਅਤੇ ਅੱਧ-ਨੰਗੇ ਫ਼ਰਿਸ਼ਤਿਆਂ ਦੀਆਂ ਅੱਖਾਂ ਵਿੱਚ ਵੇਖਿਓ, ਕਿ ਕੋਈ ਇਨ੍ਹਾਂ ਵਿੱਚੋਂ ਗਰੀਬ ਨਜ਼ਰ ਆਉਂਦਾ ਹੈ |
ਨਹੀਂ ਬਿਲਕੁਲ ਵੀ ਨਹੀਂ ! ! !
ਮੈਨੂੰ ਤਾਂ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪਲ ਲੱਗੇ, ਜਦ ਮੈਂ ਇੰਨਾ ਬਹੁਤ ਹੀ ਖੂਬਸੂਰਤ ਅਤੇ ਆਪਣੀਆਂ ਅੱਖਾ ਵਿਚ ਪਤਾ ਨਹੀਂ ਕਿੰਨੇ ਹੀ ਸੁਫਨੇ ਛੁਪਾਈ ਬੈਠੇ ਬੱਚਿਆਂ ਨਾਲ ਆਪਣੇ ਜਨਮ ਦਿਨ ਦਾ ਕੇਕ ਕੱਟ ਕੇ ਅਤੇ ਦੁਪਹਿਰ ਦਾ ਖਾਣਾ ਖਾ ਕੇ ਮਨਾਇਆ | ਇਸ ਨੇਕ ਕੰਮ ਵਿੱਚ ਮੇਰਾ ਸਾਥ ਦੇਣ ਲਈ ਮੈਂ ਹਰਮਨ ਹੋਟਲ ਸੰਗਰੂਰ ਦੇ ਮਾਲਕਾਂ ਦਾ ਖਾਸ ਤੌਰ ਤੇ ਦਿਲੋਂ ਧੰਨਵਾਦ ਕਰਦਾ ਹਾਂ |
ਜਿੰਨਾ ਲੋਕਾਂ ਕੋਲ ਰੱਬ ਦੇ ਦਿੱਤੇ ਸਾਧਨ ਅਤੇ ਵਸੀਲੇ ਹਨ ਉਨ੍ਹਾਂ ਨੂੰ ਬਹੁਤ ਹੀ ਨਿਮਰਤਾ ਨਾਲ ਅਪੀਲ ਹੈ | ਕਦੇ ਇਹੋ ਜਿਹੇ ਬੱਚਿਆਂ ਨਾਲ ਆਪਣੀ ਖੁਸ਼ੀ ਸਾਂਝੀ ਕਰਕੇ ਦੇਖਿਓ, ਮਨ ਨੂੰ ਕਿੰਨਾਂ ਸਕੂਨ ਮਿਲਦਾ ਹੈ | ਇਸ ਤੋਂ ਵੀ ਅੱਗੇ ਜਾ ਕੇ ਇਨ੍ਹਾਂ ਵਿਚੋਂ ਹੁਸ਼ਿਆਰ ਅਤੇ ਪੜ੍ਹਾਈ ਵਿੱਚ ਲਾਇਕ ਬੱਚਿਆਂ ਦੇ ਸਹੀ ਸਮੇਂ ਤੇ ਕੋਈ ਆਰਥਿਕ ਮਦਦ ਕਰਕੇ, ਬਰਾਬਰ ਦਾ ਮੌਕਾ ਦੇ ਕੇ ਵੇਖਿਓ, ਇਹਨਾਂ ਵਿੱਚੋਂ ਕਿੰਨੇ ਹੀ ਡਾਕਟਰ, ਇੰਜੀਨੀਅਰ, ਪਾਇਲਟ, ਡੀਸੀ ਜਾਂ ਐਸਐਸਪੀ ਬਣਨਦੇ |