10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕਰਮਚਾਰੀਆਂ ਲਈ ਬਣੇਗਾ ਸਪੈਸ਼ਲ ਕੈਡਰ
ਪੰਜਾਬ ਸਰਕਾਰ ਨੇ ਐਡਹਾਕ, ਠੇਕੇ, ਡੇਲੀ ਵੇਜ, ਵਰਕ ਚਾਰਜ, ਟੈਮਰੀ ਉਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਨਵੀਂ ਨੀਤੀ ਜਾਰੀ ਕਰ ਦਿੱਤੀ ਹੈ।
ਇਸ ਸਾਲ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਐਡਹਾਕ, ਠੇਕੇ, ਡੇਲੀਵੇਜ, ਵਰਕ ਚਾਰਜ, ਟੈਮਰੀ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਰਸਤਾ ਸਾਫ ਹੋ ਗਿਆ ਹੈ। ਪਾਲਿਸੀ ਵਿਚ ਕਿਹਾ ਗਿਆ ਹੈ ਕਿ ਕਰਮਚਾਰੀ ਵਿਦਿਅਕ ਯੋਗਤਾ, ਪੋਸਟ ਤੇ ਤਜ਼ਰਬਾ ਦੀ ਸਰਵਿਸ ਰੂਲ ਦੇ ਅਨੁਸਾਰ ਸ਼ਰਤਾਂ ਪੂਰੀਆਂ ਕਰਦਾ ਹੋਵੇ।
ਬਿਨੈਕਾਰ ਦਾ ਪਿਛਲੇ 10 ਸਾਲ ਦਾ ਆਚਰਣ ਦਾ ਕੰਮ ਤਸੱਲੀਬਖਸ਼ ਰਿਹਾ ਹੋਣਾ ਚਾਹੀਦਾ ਹੈ। 10 ਸਾਲ ਦੀ ਮਿਆਦ ਦੀ ਗਣਨਾ ਕਰਦੇ ਸਮੇਂ ਕਾਲਪਨਿਕ ਬਰੇਕ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।
MORE LATEST NEWS METRO TIMES
Posted on 17th May 2023