ਉੱਤਰੀ ਸਿੱਕਿਮ ਵਿਚ ਲੋਨਾਕ ਝੀਲ ‘ਤੇ ਬੱਦਲ ਫਟਣ ਕਾਰਨ ਤੀਸਤਾ ਨਦੀ ਵਿਚ ਆਏ ਹੜ੍ਹ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ ਫ਼ੌਜ ਦੇ 23 ਜਵਾਨਾਂ ਸਮੇਤ 102 ਲੋਕ ਲਾਪਤਾ ਹੋ ਗਏ। ਸਿੱਕਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਕਿਹਾ ਕਿ ਹੁਣ ਤਕ 2,011 ਲੋਕਾਂ ਨੂੰ ਬਚਾਇਆ ਗਿਆ ਹੈ ਜਦਕਿ 22,034 ਲੋਕ ਪ੍ਰਭਾਵਤ ਹੋਏ ਹਨ।
At least 14 people have died and 102 people, including 23 army personnel, are missing after floods in the Teesta river triggered by a cloudburst at Lonak Lake in north Sikkim. The Sikkim State Disaster Management Authority said that 2,011 people have been rescued so far while 22,034 people have been affected.
ਆਫ਼ਤ ਤੋਂ ਪ੍ਰਭਾਵਤ ਚਾਰ ਜ਼ਿਲ੍ਹਿਆਂ ਵਿਚ 26 ਰਾਹਤ ਕੈਂਪ ਸਥਾਪਤ ਕੀਤੇ ਹਨ। ਗੰਗਟੋਕ ਜ਼ਿਲ੍ਹੇ ਦੇ ਅੱਠ ਰਾਹਤ ਕੈਂਪਾਂ ਵਿਚ ਕੁੱਲ 1,025 ਲੋਕਾਂ ਨੇ ਸ਼ਰਨ ਲਈ ਹੈ, ਜਦਕਿ 18 ਹੋਰ ਰਾਹਤ ਕੈਂਪਾਂ ਵਿਚ ਰਹਿ ਰਹੇ ਲੋਕਾਂ ਦੇ ਅੰਕੜੇ ਅਜੇ ਉਪਲਬਧ ਨਹੀਂ ਹਨ।
26 relief camps have been established in four districts affected by the disaster. A total of 1,025 people have taken shelter in eight relief camps in Gangtok district, while data on people living in 18 other relief camps is not yet available.